ਮੁਹੰਮਦ ਸਦੀਕ ਦੇ ਸਮਰਥਕਾਂ ਨੇ ‘ਚੰਨੀ’ ਦੇ ਮੁੱਖ ਮੰਤਰੀ ਬਨਣ ਦੀ ਖੁਸ਼ੀ ‘ਚ ਲੱਡੂ ਵੰਡੇ
ਸੁਖਜਿੰਦਰ ਰੰਧਾਵਾ ਤੇ ਓ.ਪੀ. ਸੋਨੀ ਨੂੰ ਡਿਪਟੀ ਸੀ.ਐੱਮ ਬਨਾਉਣਾ ਸ਼ਲਾਘਾਯੋਗ ਕਦਮ- ਸੂਰਜ ਭਾਰਦਵਾਜ
ਮਨਿੰਦਰਜੀਤ ਸਿੱਧੂ, ਬਾਬੂਸ਼ਾਹੀ ਨੈੱਟਵਰਕ
ਜੈਤੋ,21 ਸਤੰਬਰ 2021-ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੇ ਗੱਦੀਓਂ ਰੁਖਸਤ ਹੋਣ ਉਪਰੰਤ ਕਾਂਗਰਸੀ ਹਾਈਕਮਾਨ ਦੁਆਰਾ ਸਾਰੀਆਂ ਹੀ ਕਿਆਸਰਾਈਆਂ ਉੱਪਰ ਪਾਣੀ ਫੇਰਦਿਆਂ ਪੰਜਾਬ ਵਿੱਚ ਪਹਿਲੀ ਵਾਰ ਦਲਿਤ ਵਰਗ ਦੇ ਕਾਂਗਰਸੀ ਲੀਡਰ ਨੂੰ ਪੰਜਾਬ ਦਾ ਸੀ.ਐੱਮ ਬਣਾ ਵਾਗਡੋਰ ਸੰਭਲਾਉਣ ਨੂੰ ਲੈ ਕੇ ਸਮੁੱਚੀ ਕਾਂਗਰਸ ਪਾਰਟੀ ਵਿੱਚ ਖੁਸ਼ੀ ਅਤੇ ਅਚੰਭੇ ਦੀ ਲਹਿਰ ਹੈ। ਜੈਤੋ ਵਿਖੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ ਦੇ ਜਵਾਈ ਅਤੇ ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਦੀ ਅਗਵਾਈ ਵਿੱਚ ਕਾਂਗਰਸ ਵਰਕਰਾਂ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਤੇ ਸੁਖਜਿੰਦਰ ਰੰਧਾਵਾ ਅਤੇ ਸੋਨੀ ਦੇ ਉੱਪ ਮੁੱਖ ਮੰਤਰੀ ਬਨਣ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।ਇਸ ਮੌਕੇ ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਦ ਟਰੱਕ ਆਪਰੇਟਰਜ਼ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ ਰਾਮੇਆਣਾ, ਸਰਪੰਚ ਮਿਹਰ ਸਿੰਘ ਕਰੀਰਵਾਲੀ, ਗੁਰਜੰਟ ਸਿੰਘ ਸੂਰਘੂਰੀ, ਸੁਖਬਿੰਦਰ ਗਰਗ, ਪ੍ਰਦੀਪ ਭਾਂਡਾ, ਮਦਨ ਲਾਲ ਆਦਿ ਹਾਜ਼ਰ ਸਨ।
ਜੈਤੋ 21- ਲੱਡੂ ਵੰਡ ਕੇ ਖੁਸ਼ੀ ਮਨਾਉਂਦੇ ਮੁਹੰਮਦ ਸਦੀਕ ਦੇ ਸਮਰਥਕ