ਸ਼੍ਰੀ ਗੁਰੂ ਰਵਿਦਾਸ ਧਾਰਿਮਕ ਸਭਾ ਨੇ ਮੁੱਖ ਮੰਤਰੀ ਚੰਨੀ ਨੂੰ ਵਧਾਈ ਦਿੱਤੀ
ਰੂਪਨਗਰ, 21 ਸਤੰਬਰ 2021- ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਰੂਪਨਗਰ ਨੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਪ੍ਰਗਟ ਕੀਤੀ ਹੈ। ਸਭਾ ਦੇ ਸਰਪ੍ਰਸਤ ਸ਼ਮਸ਼ੇਰ ਸਿੰਘ ਰਾਏ, ਪ੍ਧਾਨ ਜੱਥੇਦਾਰ ਭਾਗ ਸਿੰਘ, ਜਨਰਲ ਸਕੱਤਰ ਰਜਿੰਦਰ ਸਿੰਘ, ਖਜਾਨਚੀ ਹਰਚਰਨ ਸਿੰਘ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਰੂਪਨਗਰ ਜਿਲ੍ਹੇ ਨੂੰ ਵੱਡਾ ਮਾਣ ਮਿਲਿਆ ਹੈ, ਜਿਸ ਨਾਲ ਰੂਪਨਗਰ ਜਿਲ੍ਹ ਦਾ ਸਰਬਪੱਖੀ ਵਿਕਾਸ ਹੋਏਗਾ ਅਤੇ ਨਵੇਂ ਪ੍ਰੋਜੈਕਟ ਵੀ ਆਉਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪਹਿਲੀ ਹੀ ਕੈਬਿਨਟ ਮੀਟਿੰਗ ਵਿਚ ਗਰੀਬ ਪੱਖੀ ਫੈਸਲੇ ਲੈਣੇ ਵੀ ਸ਼ਲਘਾਯੋਗ ਹਨ। ਜਿਸ ਨਾਲ ਆਉਣ ਵਾਲੇ ਸਮੇਂ ਵਿਚ ਵੀ ਪੰਜਾਬ ਸਰਕਾਰ ਦੇ ਵੱਲੋਂ ਗਰੀਬ ਪੱਖੀ ਫੈਸਲੇ ਲੈਂਦੇ ਹੋਏ ਸਹੂਲਤਾਂ ਮਿਲਣ ਦੀ ਪੂਰੀ ਉਮੀਦ ਹੈ।