ਨੈਣਾਂ ਦੇਵੀ ਤੋਂ ਮੱਥਾ ਟੇਕ ਕੇ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਵੀਡੀਓ ਵੀ ਦੇਖੋ
- ਚਲਦੀ ਕਾਰ ਦੇ ਉੱਤੇ ਡਿੱਗੇ ਦਰਖ਼ਤ ਸ੍ਰੀ ਆਨੰਦਪੁਰ ਸਾਹਿਬ
ਚੋਵੇਸ਼ ਲਟਾਵਾ, ਬਾਬੂਸ਼ਾਹੀ ਨੈੱਟਵਰਕ
ਸ੍ਰੀ ਆਨੰਦਪੁਰ ਸਾਹਿਬ ,21 ਸਤੰਬਰ, 2021- ਸ੍ਰੀ ਆਨੰਦਪੁਰ ਸਾਹਿਬ ਨੈਣਾ ਦੇਵੀ ਰੋਡ ਤੇ ਅੱਜ ਇਕ ਵੱਡਾ ਹਾਦਸਾ ਉਦੋਂ ਹੋਇਆ ਜਦੋਂ ਭਾਰੀ ਬਾਰਿਸ਼ ਦੌਰਾਨ ਸ੍ਰੀ ਨੈਣਾਂ ਦੇਵੀ ਮਾਤਾ ਦੇ ਦਰਸ਼ਨਾਂ ਤੋਂ ਬਾਅਦ ਸੰਗਤ ਮੁੜ ਆਪਣੇ ਘਰ ਨੂੰ ਆ ਰਹੀ ਸੀ ਤਾਂ ਚਲਦੀ ਕਾਰ ਦੇ ਉੱਤੇ ਦੋ ਵੱਡੇ ਦਰੱਖਤ ਡਿੱਗ ਗਏ। ਜਿਸ ਕਾਰਨ ਕਾਰ ਸਵਾਰ ਵਿਅਕਤੀਆਂ ਗੰਭੀਰ ਜ਼ਖ਼ਮੀ ਹੋ ਗਏ,. ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਭਾਈ ਜੈਤਾ ਜੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭਰਤੀ ਕਰਵਾਇਆ । ਭਾਰੀ ਦਰੱਖਤ ਡਿੱਗਣ ਦਾ ਕਾਰਨ ਬਰਸਾਤ ਦਾ ਮੌਸਮ ਦੱਸਿਆ ਜਾ ਰਿਹਾ ਹੈ, ਕਿਉਂਕਿ ਦਰੱਖ਼ਤ ਜੜ੍ਹਾਂ ਸਮੇਤ ਮਿੱਟੀ ਪੋਲੀ ਹੋਣ ਕਾਰਨ ਸੜਕ ਵਾਲੀ ਸਾਈਡ ਨੂੰ ਹੀ ਡਿੱਗ ਗਿਆ । ਜਿਸ ਦੇ ਥੱਲੇ ਇਨੋਵਾ ਗੱਡੀ ਆ ਗਈ ਅਤੇ ਮੌਕੇ ਤੇ ਗੱਡੀ ਦੀ ਛੱਤ ਵੀ ਦੱਬ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਸਵਾਰ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਦਰੱਖ਼ਤ ਅਤੇ ਗੱਡੀ ਨੂੰ ਸਾਈਡ ਤੇ ਕਰਨ ਲਈ ਵੱਡੀ ਮਸ਼ੀਨ ਦਾ ਇਸਤੇਮਾਲ ਕੀਤਾ ਗਿਆ
ਅੱਧਾ ਘੰਟਾ ਤੋਂ ਵੱਧ ਦੇ ਸਮਾਂ ਸ੍ਰੀ ਆਨੰਦਪੁਰ ਸਾਹਿਬ ਨੈਣਾ ਦੇਵੀ ਮੁੱਖ ਮਾਰਗ ਤੇ ਜਾਮ ਲੱਗਿਆ ਰਿਹਾ। ਇਸ ਮੌਕੇ ਕਾਰ ਸਵਾਰ ਵਿਅਕਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਲੁਧਿਆਣਾ ਦੇ ਵਾਸੀ ਹਨ, ਜੋ ਸ੍ਰੀ ਨੈਣਾ ਦੇਵੀ ਵਿਖੇ ਮੱਥਾ ਟੇਕਣ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਸਨ। ਚੱਲਦੀ ਗੱਡੀ ਤੇ ਅਚਾਨਕ ਦਰੱਖਤ ਡਿੱਗ ਜਾਣ ਨਾਲ ਵਾਲ ਵਾਲ ਬਚਾਅ ਹੋ ਗਿਆ ਪਰ ਉਨ੍ਹਾਂ ਦਾ ਪਰਿਵਾਰਕ ਮੈਂਬਰ ਦੇ ਨੱਕ ਅਤੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ।
ਨੈਣਾਂ ਦੇਵੀ ਤੋਂ ਮੱਥਾ ਟੇਕ ਕੇ ਆ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਵੀਡੀਓ ਵੀ ਦੇਖੋ
https://www.youtube.com/watch?v=zLFNr1deDAw