ਗਰੀਬ ਬੱਚਿਆਂ ਨਾਲ ਮਨਾਇਆ ਸੰਤ ਰਾਜਿੰਦਰ ਸਿੰਘ ਮਹਾਰਾਜ ਦਾ ਜਨਮ ਦਿਨ
ਅਸ਼ੋਕ ਵਰਮਾ
ਬਠਿੰਡਾ, 21 ਸਤੰਬਰ 2021: ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਬਰਾਂਚ ਕਿਰਪਾਲ ਆਸ਼ਰਮ ਬਠਿੰਡਾ ਨੇ ਅੱਜ ਸੰਤ ਰਾਜਿੰਦਰ ਸਿੰਘ ਮਹਾਰਾਜ ਜੀ ਦੇ 75ਵੇ ਜਨਮ ਦਿਨ ਦੀ ਖੁਸ਼ੀ ਰਾਬਤਾ ਵੈਲਫੇਅਰ ਸੁਸਾਇਟੀ (ਸਾਈਂ ਮੰਦਰ ਮਾਡਲ ਟਾਊਨ, ਫੇਜ -3,ਬਠਿੰਡਾ) ਸਕੂਲ ਦੇ ਲੋੜ ਵੰਦ ਪ੍ਰੀਵਾਰਾਂ ਦੇ ਬੱਚਿਆਂ ਨਾਲ ਕੇਕ ਕੱਟ ਕੇ ਮਨਾਈ। ਇਸ ਮੌਕੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਲੋੜੀਂਦਾ ਸਮਾਨ ਆਦਿ ਵੀ ਵੰਡਿਆ ਗਿਆ। ਇਸ ਕਮੇਟੀ ਵੱਲੋਂ ਸਾਈਂ ਮੰਦਰ ਦੇ ਹਾਲ ਵਿੱਚ ਲੋੜਵੰਦ ਗਰੀਬ ਬੱਚਿਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਇਸ ਮੌਕਸਕੂਲ ਦੇ ਪ੍ਰਬੰਧਕਾਂ ਨੇ ਕਿਰਪਾਲ ਆਸ਼ਰਮ ,ਬਠਿੰਡਾ ਦੀ ਪ੍ਰਬੰਧਕੀ ਕਮੇਟੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਮੇਟੀ ਦਾ ਧੰਨਵਾਦ ਕੀਤਾ। ਮਿਸ਼ਨ ਦੇ ਸੈਕਟਰੀ ਰਾਜਿੰਦਰ ਦਾਨੇਵਾਲੀਆ ਨੇ ਦੱਸਿਆ ਕਿ ਸੰਤ ਰਾਜਿੰਦਰ ਸਿੰਘ ਮਹਾਰਾਜ ਦੇ ਉਪਦੇਸ਼ਾਂ ਅਤੇ ਦਿੱਲੀ ਮੁੱਖ ਦਫਤਰ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ ਦੀ ਬਠਿੰਡਾ ਸਾਖਾ ਸਮੇਂ ਸਮੇਂ ਤੇ ਜਰੂਰਤਮੰਦ ਲੋਕਾਂ ਦੀ ਜਰੂਰੀ ਵਸਤਾਂ ਨਾਲ ਸਹਾਇਤਾ ਕਰਦੀ ਰਹਿੰਦੀ ਹੈ। ਇਸ ਮੌਕੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਪ੍ਰੇਮ ਰਾਨੀ,ਵਾਈਸ ਪ੍ਰਧਾਨ ਜੋਗਿੰਦਰ ਸਿੰਘ , ਕੈਸ਼ੀਅਰ ਹਰਦੇਵ ਸਿੰਘ , ਮੈਂਬਰ ਦਰਸ਼ਨਾ ਰਾਣੀ,ਰਾਹੁਲ ਅਤੇ ਹਰਜਿੰਦਰ ਸ਼ਰਮਾ ਆਦਿ ਹਾਜ਼ਰ ਸਨ।