ਜੱਥੇਦਾਰ ਗੋਗੀ ਨੇ ਮੁੱਖ ਮੰਤਰੀ ਚੰਨੀ ਤੋਂ ਰੂਪਨਗਰ ਜ਼ਿਲ੍ਹੇ ਦੀਆਂ ਮੰਗਾਂ ਤੁਰੰਤ ਹੱਲ ਦੀ ਮੰਗ ਕੀਤੀ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ, 21 ਸਤੰਬਰ 2021- ਸ਼੍ਰੋਮਣੀ ਅਕਾਲੀ ਦਲ ਰੂਪਨਗਰ ਦੇ ਜ਼ਿਲ੍ਹਾ ਪ੍ਧਾਨ ਜੱਥੇਦਾਰ ਗੁਰਿੰਦਰ ਸਿੰਘ ਗੋਗੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਤੇ ਵਧਾਈ ਦਿੱਤੀ ਹੈ। ਉਥੇ ਹੀ ਮੁੱਖ ਮੰਤਰੀ ਨੂੰ ਰੂਪਨਗਰ ਜ਼ਿਲ੍ਹੇ ਦੇ ਨਿਵਾਸੀ ਹੋਣ ਦੇ ਨਾਤੇ ਸਰਬਪੱਖੀ ਵਿਕਾਸ ਦੀ ਮੰਗ ਕੀਤੀ ਹੈ। ਜੱਥੇਦਾਰ ਗੋਗੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਰੂਪਨਗਰ-ਸਰਹਿੰਦ ਰੋਡ (ਵਾਇਆ ਮੋਰਿੰਡਾ) ਨੂੰ ਚਾਰ ਮਾਰਗ ਬਣਾਇਆ ਜਾਏ। ਇਸ ਤੋਂ ਇਲਾਵਾ ਰਜਿਸ਼ਟ੍ਰੇਸ਼ਨ ਟਰਾਂਸਪੋਰਟ ਅਥਾਰਿਟੀ (ਆਰਟੀਏ ਦਫਤਰ) ਰੂਪਨਗਰ ਵਿਖੇ ਖੋਲ੍ਹਣ, ਡਰਾਈਵਰਾ ਸਕਿੱਲ ਟੈਸਟ ਸਕੂਲ ਰੋਪਡ਼ ਵਿਖੇ ਖੋਲ੍ਹਣ, ਮੰਡੀ ਬੋਰਡ ਦਾ ਡਵੀਜ਼ਨ ਦਫਤਰ ਰੋਪਡ਼ ਵਿਖੇ ਤਬਦੀਲ ਕਰਨ ਦੀ ਮੰਗ ਕੀਤੀ। ਜੱਥੇਦਾਰ ਗੋਗੀ ਨੇ ਦਲਿਤ ਵਿਦਿਆਰਥੀਆਂ ਦੇ 2 ਹਜਾਰ ਕਰੋਡ਼ ਦੇ ਵਜੀਫੇ ਤੁਰੰਤ ਵਿਦਿਆਰਥੀਆਂ ਦੇ ਖਾਤਿਆਂ ਵਿਚ ਪਾਉਣ, ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਸਕਾਲਰਸ਼ਿਪ ਨੂੰ ਲੈ ਕੇ ਹੋਏ ਘਟਾਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜੱਥੇਦਾਰ ਗੋਗੀ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਤੋਂ ਉਮੀਦ ਹੈ ਕਿ ਉਹ ਰੂਪਨਗਰ ਜਿਲ੍ਹੇ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਵਾਉਗੇ।