ਸ਼੍ਰੀ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕੀਤਾ
ਰੂਪਨਗਰ,ਬਾਬੂਸ਼ਾਹੀ ਨੈੱਟਵਰਕ, 22 ਸਤੰਬਰ 2021- ਸ਼ਹਿਰ ਦੇ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਜੋਸ਼ੀ ਨੇ ਸ਼੍ਰੀ ਗਣੇਸ਼ ਚਤੁਰੱਥੀ ਮੌਕੇ ਸਰਹਿੰਦ ਨਹਿਰ ਦੇ ਕਿਨਾਰੇ ਬਣੇ ਘਾਟ ਤੋਂ ਮੂਰਤੀ ਵਿਸਰਜਨ ਕੀਤਾ। ਇਸ ਤੋਂ ਪਹਿਲਾਂ ਸ਼੍ਰੀ ਗਣੇਸ਼ ਜੀ ਦੀ ਪੂਜਾ ਕੀਤੀ ਗਈ ਅਤੇ ਪ੍ਰਸਾਦ ਵੰਡਿਆ ਗਿਆ। ਇਸ ਮੌਕੇ ਸ਼ਰਧਾਲੂ ਮੌਜੂਦ ਸਨ।