ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਜਾਂਦੇ ਹਨ ਅਧਿਕਾਰੀ
ਦੀਪਕ ਜੈਨ, ਬਾਬੂਸ਼ਾਹੀ ਨੈੱਟਵਰਕ,
ਜਗਰਉਂ, 22 ਸਤੰਬਰ 2021- ਸਰਕਾਰ ਵਲੋਂ ਸਰਕਾਰੀ ਦਫਤਰਾਂ ਵਿਚ ਪਹੁੰਚਣ ਦਾ ਸਮਾਂ 9 ਤੋਂ 5 ਕੀਤਾ ਗਿਆ ਹੈ ਪਰ ਸ਼ਾਇਦ ਜਗਰਾਓਂ ਦੇ ਐਸਡੀਐਮ ਦਫਤਰ ਵਾਲੇ ਕੰਮਪਲੈਕਸ ਵਿਚ ਸਟਾਫ ਦੇ ਮੇਂਬਰ ਸਮੇ ਸਿਰ ਪਹੁੰਚਣਾ ਜਰੂਰੀ ਨਹੀਂ ਸਮਝਦੇ। ਅੱਜ 'ਬਾਬੂਸ਼ਾਹੀ ਨੈੱਟਵਰਕ ' ਦੇ ਪਤਰਕਾਰ ਵਲੋਂ ਐਸਡੀਐਮ ਦਫਤਰ ਕੰਪਲੈਕਸ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਐਸਡੀਐਮ ਸਾਹਿਬ ਖੁਦ ਹੀ 9 ਬਜੇ ਦਫਤਰ ਨਹੀਂ ਪਹੁੰਚੇ ਸਨ ਪਰ ਪਤਾ ਲੱਗਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹੋਣ ਕਾਰਨ ਨਹੀਂ ਆ ਰਹੇ। ਪਰ ਜਦੋ ਨਿਗਾਹ ਸੀਨੀਅਰ ਸੁਪਰਡੈਂਟ -2 ਦੇ ਦਫਤਰ ਵਲ ਮਾਰੀ ਤਾਂ ਵੇਖਿਆ ਕਿ ਕਮਰਾ ਖੁੱਲ੍ਹਾ ਸੀ ਪਰ ਸੀਟ 'ਤੇ ਕੋਈ ਨਹੀਂ ਸੀ। ਬਾਅਦ ਵਿਚ ਪਤਾ ਲੱਗਾ ਕਿ ਸੁਪਰਡੈਂਟ ਰਿਟਾਇਰ ਹੋ ਚੁਕੇ ਹਨ ਇਸ ਕਾਰਨ ਓਨਾ ਦੀ ਜਗ੍ਹਾਹ ਖਾਲੀ ਹੈ ਪਰ ਦਫਤਰ ਵਿਚ ਸਹਾਇਕ ਐਸਡੀਐਮ ਕਮਲਜੀਤ ਕੌਰ ਮੌਜੂਦ ਨਹੀਂ ਸੀ। ਤਹਿਸੀਲਦਾਰ ਮਨਮੋਹਨ ਕੌਸ਼ਿਕ ਅਤੇ ਨਾਇਬ ਤਹਿਸੀਲਦਾਰ ਸਤਿਗੁਰੂ ਸਿੰਘ ਆਪਣੀ ਸੀਟ 'ਤੇ ਵਿਰਾਜਮਾਨ ਸਨ। ਇਥੇ ਸੋਚਣ ਵਾਲੀ ਗੱਲ ਹੈ ਕਿ ਜੇਕਰ ਸਟਾਫ ਵਲੋਂ ਸਰਕਾਰੀ ਹਿਦਾਇਤਾਂ ਦੀ ਪਾਲਣਾ ਕਰਨਾ ਜਰੂਰੀ ਨਹੀਂ ਸਮਝਿਆ ਜਾ ਰਿਹਾ ਤਾਂ ਉਹ ਤਨਖਾਹ ਕਿਸ ਕੰਮ ਦੀ ਲੈ ਰਹੇ ਹਨ।