ਲੁਧਿਆਣਾ ਦੇ ਡੇਅਰੀ ਕੰਪਲੈਕਸ ਵਿਚ ਸ਼ੈੱਡ ਡਿੱਗਣ ਨਾਲ 13 ਜਾਨਵਰਾਂ ਦੀ ਹੋਈ ਮੌਤ
ਸੰਜੀਵ ਸੂਦ, ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ, 22 ਸਤੰਬਰ 021- .ਲੁਧਿਆਣਾ ਦਾ ਡੇਅਰੀ ਕੰਪਲੈਕਸ ਅਕਸਰ ਹੀ ਸੁਰਖੀਆਂ ਵਿੱਚ ਰਹਿੰਦਾ ਹੈ। ਬੀਤੀ ਰਾਤ ਡੇਅਰੀ ਕੰਪਲੈਕਸ ਵਿਚ ਸਥਿਤ ਇਕ ਕੈਰੀ ਦਾ ਸ਼ੈੱਡ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਜਿਸ ਨਾਲ ਅਮਰੀਕਾ ਨਸਲ ਦੀਆਂ 9 ਗਾਂਵਾਂ ਦੀ ਮੌਤ ਹੋ ਗਈ ਅਤੇ ਨਾਲ ਚਾਰ ਵੱਛੜੇ ਵੀ ਲੈਂਟਰ ਹੇਠ ਦੱਬ ਕੇ ਮਰ ਗਏ । ਇਸ ਦੌਰਾਨ ਕਈ ਹੋਰ ਜਾਨਵਰ ਵੀ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਮੌਕੇ ਤੇ ਵੈਟਰਨਰੀ ਡਾਕਟਰ ਵੱਲੋਂ ਆ ਕੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਮੌਕੇ ਤੇ ਪਹੁੰਚੇ ਲੋਕਾਂ ਦੀ ਮਦਦ ਨਾਲ ਮ੍ਰਿਤਕ ਦੋਵਾਂ ਨੂੰ ਬਾਹਰ ਕੱਢਿਆ ਗਿਆ । ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਆ ਕੇ ਇਸੇ ਤਰ੍ਹਾਂ ਦਾ ਕੋਈ ਨਿਰੀਖਣ ਨਹੀਂ ਕੀਤਾ ਗਿਆ ।
Vo..1 ਮੌਕੇ ਤੇ ਮੌਜੂਦ ਡੈਅਰੀ ਦੇ ਮਾਲਕ ਨੇ ਦੱਸਿਆ ਕਿ ਹਾਦਸਾ ਬੀਤੀ ਰਾਤ ਵਾਪਰਿਆ ਲਗਾਤਾਰ ਮੀਂਹ ਪੈਣ ਕਰਕੇ ਰੈਗੂਲੇਟਰ ਦੀ ਨੀਂਹ ਕਮਜ਼ੋਰ ਹੋ ਗਈ ਸੀ ਜਿਸਤੋਂ ਬਾਅਦ ਇਹ ਪੂਰਾ ਹਾਦਸਾ ਵਾਪਰਿਆ, ਵੈਟਰਨਰੀ ਡਾਕਟਰ ਨੇ ਦੱਸਿਆ ਕਿ ਜਿਹੜੇ ਜਾਨਵਰ ਜ਼ਖ਼ਮੀ ਹੋਏ ਨੇ ਉਨ੍ਹਾਂ ਦੀ ਦੇਖ ਰੇਖ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਰੈਸਕਿਊ ਕਰ ਲਿਆ ਗਿਆ ਹੈ