ਸਵਰਨਕਰ ਦਾ ਸੋਨਾ ਚੋਰੀ ਕਰਨ ਤੇ ਹਮਲਾ ਕਰਨ ਵਾਲੇ ਗ੍ਰਿਫਤਾਰ ਕੀਤੇ ਜਾਣ-ਅਸ਼ੋਕ ਦਾਰਾ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ, 22 ਸਤੰਬਰ 2021- ਸਵਰਨਕਰ ਸੰਘ ਪੰਜਾਬ ਦੇ ਸਕੱਤਰ ਅਤੇ ਜ਼ਿਲ੍ਹਾ ਸਵਰਨਕਾਰ ਸੰਘ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਦਾਰਾ ਨੇ ਕੀਰਤਪੁਰ ਸਾਹਿਬ ਵਿਖੇ ਸੁਨਿਆਰੇ ਦੇ ਘਰ ਵਿਚ ਸੋਨਾ ਚੋਰੀ ਕਰਨ ਅਤੇ ਸੁਨਿਆਰੇ ਤੇ ਹਮਲਾ ਕਰਨ ਦੀ ਨਿੰਦਾ ਕੀਤੀ ਹੈ। ਪੁਲਿਸ ਪ੍ਸ਼ਾਸਨ ਤੋਂ ਮੰਗ ਕੀਤੀ ਹੈ ਿਕ ਦੋਸ਼ੀਆਂ ਨੂੰ ਜਲਦੀ ਗਿ੍ਫਤਾਰ ਕੀਤੀ ਜਾਏ। ਅਸ਼ੋਕ ਕੁਮਾਰ ਦਾਰਾ ਨੇ ਕਿਹਾ ਕਿ ਅਜਿਰੀਆਂ ਘਟਨਾਵਾਂ ਨਾਲ ਸਵਰਨਕਾਰਾਂ ਵਿਚ ਡਰ ਦਾ ਮਾਹੌਲ ਹੈ। ਉਨ੍ਹਾਂ ਜ਼ਿਲ੍ਹਾ ਪ੍ਸ਼ਾਸਨ ਤੋਂ ਮੰਗ ਕੀਤੀ ਕਿ ਜਿਹਡ਼ਾ ਵੀ ਸਵਰਨਕਾਰ ਭਰਾ ਅਸਲੇ ਦਾ ਲਾਈਸੈਂਂਸ ਬਣਾਉਣਾ ਚਾਹੁੰਦਾ ਹੈ, ਉਸ ਨੂੰ ਤੁਰੰਤ ਮਨਜ਼ੂਰ ਕੀਤਾ ਜਾਏ। ਇਸ ਮੌਕੇ ਜ਼ਿਲ੍ਹਾ ਸਵਰਨਕਾਰ ਸੰਘ ਦੇ ਪ੍ਧਾਨ ਮਦਨ ਲਾਲ ਨਾਗੀ, ਤਹਿਸੀਲ ਰੂਪਨਗਰ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲੇ, ਸਤਿੰਦਰ ਨਾਗੀ, ਸੁਰਿੰਦਰ ਵਰਮਾ, ਦਰਸਨ ਵਰਮਾ, ਮਿੰਟੂ ਸਰਾਫ, ਨਵਦੀਪ ਚੌਹਾਨ ਹਾਜ਼ਰ ਸਨ।