← ਪਿਛੇ ਪਰਤੋ
ਟਰੂਡੋ ਨੂੰ ਪਤਾ ਹੋਵੇ ਕਿ ਸਮਰਥਨ ਬਦਲੇ ਐੱਨਡੀਪੀ ਕੀ ਚਾਹੁੰਦੀ : ਜਗਮੀਤ ਸਿੰਘ
ਕਮਲਜੀਤ ਬੁੱਟਰ
ਕੈਲਗਰੀ, 22 ਸਤੰਬਰ 2021 : ਫੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਹੈ ਕਿ ਜੇ ਪ੍ਰਾਇਮ ਮਨਿਸਟਰ ਜਸਟਿਨ ਟਰੂਡੋ ਨੂੰ ਉਹਨਾਂ ਦੀ ਪਾਰਟੀ ਦਾ ਸਮਰਥਨ ਚਾਹੀਦਾ ਹੈ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਐਨਡੀਪੀ ਕੀ ਚਾਹੁੰਦੀ ਹੈ। ਸਿੰਘ ਨੇ ਕਿਹਾ ਕਿ ਐਨਡੀਪੀ ਦੀਆਂ ਪ੍ਰਮੁੱਖ ਮੰਗਾਂ ਸੰਬੰਧੀ ਲਿਸਟ ਸਰਕਾਰ ਦੇ ਕੋਲ ਹੈ ਤੇ ਜੇ ਉਹ ਇਸ ਵੱਲ ਧਿਆਨ ਦੇਣਗੇ ਤਾਂ ਐਨਡੀਪੀ ਸਮਰਥਨ ਦੇਵੇਗੀ। ਪਿਛਲੀ ਵਾਰ ਦੀ ਤਰ੍ਹਾਂ ਹੀ ਬਲੌਕ ਕਿਉਬੈਕਵਾ ਵੱਲੋਂ ਵੀ ਮੁੱਦਿਆਂ ਬੇਸਡ ਸਮਰਥਨ ਜਾਰੀ ਰਹਿਣ ਦੀ ਸੰਭਾਵਨਾ ਹੈ।
Total Responses : 267