ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਕੋਰੋਨਾ ਯੋਧੇ ਕਰਨਗੇ ਨਵਜੋਤ ਸਿੱਧੂ ਦੇ ਘਰ ਦਾ ਘਿਰਾਓ ਪੜ੍ਹੋ ਕਦੋਂ ਕਿਉਂ ?
ਜੀ ਐਸ ਪੰਨੂ
ਪਟਿਆਲਾ, 22 ਸਤੰਬਰ,2021: ਸਰਕਾਰੀ ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ ਅਤੇ ਟੀ.ਬੀ. ਹਸਪਤਾਲ ਦੇ ਮੁਲਾਜਮਾਂ, ਕੋਰੋਨਾ ਯੋਧਿਆਂ,(ਦਰਜਾ -4 ,ਨਰਸਿੰਗ ਸਮੇਤ ਪੈਰਾ ਮੈਡੀਕਲ ਅਤੇ ਟੈਕਨੀਕਲ ) ਸਟਾਫ ਜੋ ਸਾਲ 2020 ਵਿੱਚ ਕਰੌਨਾ ਮਹਾਂਮਾਰੀ ਦੌਰਾਨ ਨਿਯੁਕਤ ਹੋਏ ਸਨ, ਇਨ੍ਹਾਂ ਦੀਆਂ ਸੇਵਾਵਾਂ ਸਮਾਪਤ ਕਰਨ ਲਈ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਜਾਰੀ ਪੱਤਰ ਨੰਬਰ 11/37/2020—6/7875 ਚੰਡੀਗੜ੍ਹ 15—09—2021 ਰਾਹੀਂ ਡਾਇਰੈਕਟਰ, ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਪੰਜਾਬ ਨੂੰ ਹਦਾਇਤ ਕੀਤੀ ਹੈ ਕਿ 04—05—2020 ਨੂੰ ਰੱਖੇ ਸਾਰੇ ਆਊਟ ਸੋਰਸ ਕੋਰੋਨਾ ਕਾਲ ਵੇਲੇ ਰੱਖੇ ਮੁਲਾਜਮਾਂ ਨੂੰ 30—09—2021 ਨੂੰ ਫਾਰਗ ਕੀਤਾ ਜਾਵੇ।
ਇਸੇ ਸਬੰਧ ਵਿੱਚ ਕੋਰੋਨਾ ਯੋਧਿਆਂ ਨੇ ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਡਾਕਟਰ ਅਵਿਨੀਸ਼ ਨੂੰ ਮਿਲ ਕੇ ਆਪਣੀਆਂ ਸੇਵਾਵਾਂ ਜਾਰੀ ਰੱਖਣ ਲਈ ਬੇਨਤੀ ਪੱਤਰ ਦਿੱਤਾ ਜੋ ਸਿਫਾਰਸ਼ ਸਹਿਤ ਸਰਕਾਰ ਨੂੰ ਭੇਜ ਦਿੱਤਾ ਗਿਆ ਮੱ।
ਇਸ ਮੌਕੇ ਕਰਮਚਾਰੀਆਂ ਨੂੰ ਫਾਰਗ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ । ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਪ੍ਰਧਾਨ ਰਾਮ ਕ੍ਰਿਸ਼ਨ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਤੋਂ ਇਸ ਤਰ੍ਹਾਂ ਦੀ ਉਮੀਦ ਨਹੀਂ ਸੀ, ਨਵੇਂ ਮੁੱਖ ਮੰਤਰੀ ਤੋਂ ਨੌਕਰੀਆਂ ਦੇਣ ਦੀ ਆਸ ਸੀ। ਪਰ ਸਰਕਾਰ ਉਲ਼ਟ ਪਾਸੇ ਚੱਲ ਪਈ ਹੈ, ਆਗੂਆਂ ਨੇ ਨਵੇਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਹਨਾਂ ਕਾਮਿਆਂ ਨੂੰ ਵਿਸ਼ੇਸ਼ ਦਰਜੇੇ ਵਿੱਚ ਸ਼ਾਮਿਲ ਕਰਕੇ ਰੈਗੂਲਰ ਕੀਤਾ ਜਾਵੇ ,ਨਾਲ ਹੀ ਆਗੂਆਂ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਤੱਕ ਆਵਾਜ਼ ਪਹੁੰਚਾਉਣ ਲਈ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਟਿਆਲਾ ਵਿਚਲੀ ਨਿੱਜੀ ਰਿਹਾਇਸ਼ ਅੱਗੇ ਮਿਤੀ 24 ਸਤੰਬਰ 2021 ਨੂੰ ਸਮੂਹਿਕ ਤੌਰ ਤੇ ਧਰਨਾ ਦੇਣਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਨ ਸਿੰਘ ਬੰਗਾ, ਗਗਨਦੀਪ ਕੌਰ, ਚਰਨਜੀਤ ਕੌਰ, ਸੰਦੀਪ ਕੌਰ, ਪ੍ਰਦੀਪ ਕੁਮਾਰ, ਗੁਰਵਿੰਦਰ ਸਿੰਘ, ਜਸਵੀਰ ਸਿੰਘ,ਸਾਜਨ ਕੁਮਾਰ,ਰਾਜੀਵ ਕੁਮਾਰ, ਰਾਜੇਸ਼ ਕੁਮਾਰ ਗੋਲੂ, ਅਜੇ ਕੁਮਾਰ ਸੀਪਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।