ਉੱਘੇ ਉਦਯੋਗਪਤੀ ਰੌਕੀ ਮੜ੍ਹੀਆ ਨੇ ਸੰਭਾਲਿਆ ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਦਾ ਅਹੁਦਾ
ਬਲਵਿੰਦਰ ਸਿੰਘ ਧਾਲੀਵਾਲ
- ਵਿਧਾਇਕ ਚੀਮਾ ਨੇ ਕਰਵਾਇਆ ਲੱਡੂਆਂ ਨਾਲ ਨਵ ਨਿਯੁਕਤ ਉਪ ਚੇਅਰਮੈਨ ਰੌਕੀ ਮੜ੍ਹੀਆ ਦਾ ਮੂੰਹ ਮਿੱਠਾ,ਦਿੱਤੀਆਂ ਵਧਾਈਆਂ
ਸੁਲਤਾਨਪੁਰ ਲੋਧੀ 22 ਸਤੰਬਰ 2021 - ਸੁਲਤਾਨਪੁਰ ਲੋਧੀ ਵਿਚ ਅੱਜ ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਦਾ ਅਹੁਦਾ ਸੀਨੀਅਰ ਕਾਂਗਰਸੀ ਨੇਤਾ ਅਤੇ ਪ੍ਰਸਿੱਧ ਉਦਯੋਗਪਤੀ ਰਾਕੇਸ਼ ਕੁਮਾਰ ( ਰੌਕੀ ਮੜ੍ਹੀਆ) ਵੱਲੋਂ ਸੰਭਾਲਿਆ ਗਿਆ ਹੈ ।ਇਸ ਮੌਕੇ ਤਾਜਪੋਸ਼ੀ ਸਮਾਗਮ ਚ ਵਿਸ਼ੇਸ਼ ਤੌਰ ਵਿਧਾਇਕ ਨਵਤੇਜ ਸਿੰਘ ਚੀਮਾ ਪਹੁੰਚੇ ।ਵਿਧਾਇਕ ਚੀਮਾ ਨੇ ਮਾਰਕਿਟ ਕਮੇਟੀ ਦੇ ਨਵ ਨਿਯੁਕਤ ਉਪ ਚੇਅਰਮੈਨ ਰਾਕੇਸ਼ ਕੁਮਾਰ (ਰੌਕੀ ਮੜ੍ਹੀਆ)ਨੂੰ ਉਨ੍ਹਾਂ ਦੀ ਕੁਰਸੀ ਤੇ ਬਿਠਾਇਆ ਤੇ ਉਹਨਾਂ ਨੂੰ ਵਾਈਸ ਚੇਅਰਮੈਨ ਬਣਨ ਤੇ ਵਧਾਈਆਂ ਦਿੱਤੀਆਂ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਰੌਕੀ ਮੜ੍ਹੀਆ ਦਾ ਪਰਿਵਾਰ ਸ਼ੁਰੂ ਤੋਂ ਹੀ ਟਕਸਾਲੀ ਕਾਂਗਰਸੀ ਪਰਿਵਾਰ ਹੈ।ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਇਨ੍ਹਾਂ ਵੱਲੋਂ ਕੀਤੇ ਕੰਮ ਅਤੇ ਇਨ੍ਹਾਂ ਦੀ ਲਗਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵਾਈਸ ਚੇਅਰਮੈਨ ਦਾ ਅਹੁਦਾ ਪਾਰਟੀ ਵੱਲੋਂ ਦੇ ਕੇ ਨਿਵਾਜਿਆ ਗਿਆ ਹੈ ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਈਮਾਨਦਾਰ ਵਰਕਰਾਂ ਨੂੰ ਅਹੁਦੇ ਦੇ ਕੇ ਨਿਵਾਜਦੀ ਹੈ। ਵਿਧਾਇਕ ਚੀਮਾ ਨੇ ਕਿਹਾ ਕਿ ਕਾਗਰਸ ਪਾਰਟੀ ਵਿੱਚ ਕਦੇ ਵੀ ਕਿਸੇ ਵੀ ਜਾਤ ਪਾਤ ਦਾ ਕੋਈ ਵੀ ਫਰਕ ਨਹੀਂ ਕੀਤਾ ਜਾਂਦਾ ਅਤੇ ਸਾਰਿਆਂ ਨੂੰ ਪਾਰਟੀ ਅਹੁਦੇ ਦੇ ਕੇ ਨਿਵਾਜਦੀ ਹੈ ।
ਉਨ੍ਹਾਂ ਨੇ ਕਿਹਾ ਕਿ ਰੌਕੀ ਮੜ੍ਹੀਆ ਈਮਾਨਦਾਰ ਅਤੇ ਬੇਦਾਗ ਟਕਸਾਲੀ ਨੇਤਾ ਹਨ।ਅਤੇ ਵਿਧਾਇਕ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਚ ਰੌਕੀ ਮੜ੍ਹੀਆਨੇ ਰਹਿ ਕੇ ਆਪਣੀਆਂ ਅਲੱਗ ਅਲੱਗ ਅਹੁਦਿਆਂ ਤੇ ਬਿਹਤਰ ਸੇਵਾਵਾਂ ਦਿੱਤੀਆਂ ਹਨ ।ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਉਨ੍ਹਾਂ ਨੇ ਵੱਡੇ ਫਰਕ ਨਾਲ ਬਲਾਕ ਸੰਮਤੀ ਚੋਣਾਂ ਵੀ ਜਿੱਤੀਆਂ ਹਨ।ਇਸ ਮੌਕੇ ਨਵ ਨਿਯੁਕਤ ਮਾਰਕਿਟ ਕਮੇਟੀ ਦੇ ਵਾਈਸ ਚੇਅਰਮੈਨ ਰੌਕੀ ਮੜ੍ਹੀਆ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਅਤੇ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਸਮੂਹ ਕਾਗਰਸ ਪਾਰਟੀ ਦੇ ਵਰਕਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ । ਅਤੇ ਉਨ੍ਹਾਂ ਨੇ ਕਿਹਾ ਕਿ ਵਿਧਾਇਕ ਨਵਤੇਜ ਸਿੰਘ ਚੀਮਾ ਵੱਲੋਂ ਜੋ ਮੇਰੀ ਡਿਊਟੀ ਲਗਾਈ ਗਈ ਹੈ ।ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣਗੇ ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੰਡੀ ਵਿਚ ਕਿਸੇ ਵੀ ਕਿਸਾਨ ਅਤੇ ਆਡ਼੍ਹਤੀ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ।ਅਤੇ ਬਿਨਾਂ ਕਿਸੀ ਭੇਦਭਾਵ ਤੋਂ ਉਹ ਆਪਣੀ ਡਿਊਟੀ ਨਿਭਾਉਣ ਗਏ। ਇਸ ਮੌਕੇ ਮਾਰਕਿਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਪੱਪਾ,ਜਿਲ੍ਹਾ ਪਰਿਸ਼ਦ ਦੇ ਵਾਇਸ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ ,ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤੇਜਵੰਤ ਸਿੰਘ ,ਨਗਰ ਕੌਸ਼ਲ ਦੇ ਉਪ ਪ੍ਰਧਾਨ ਨਵਨੀਤ ਸਿੰਘ ਚੀਮਾ ,ਸਰਪੰਚ ਕੁੰਦਨ ਸਿੰਘ ਚੱਕਾ,ਸਰਪੰਚ ਬਖਸ਼ੀਸ਼ ਸਿੰਘ ,ਸਰਪੰਚ ਰਾਜੂ ਢਿੱਲੋਂ,ਸਰਪੰਚ ਲਖਵਿੰਦਰ ਸਿੰਘ ,ਯੂਥ ਕਾਂਗਰਸ ਦੇ ਪ੍ਰਧਾਨ ਜਤਿੰਦਰ ਲਾਡੀ , ਯੂਥ ਕਾਂਗਰਸ ਦੇ ਸਕੱਤਰ ਯੋਗੇਸ਼ ਮੜ੍ਹੀਆ,ਦੀਪਕ ਮੜ੍ਹੀਆ,ਚੰਦਨ ਮੜ੍ਹੀਆ, ਮੜ੍ਹੀਆ ਮੜ੍ਹੀਆ, ਲੱਕੀ,ਗੋਲਡੀ ਧੰਜੂ ,ਸਰਪੰਚ ਗੁਰਿੰਦਰ ਸਿੰਘ ,ਸਰਪੰਚ ਹਰਦੇਵ ਸਿੰਘ ,ਸਰਪੰਚ ਅਮਨਦੀਪ ਸਿੰਘ,ਸਰਪੰਚ ਜੋਬਨਪ੍ਰੀਤ ਸਿੰਘ, ਸਰਪੰਚ ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਚੰਦੀ ,ਬਲਾਕ ਸੰਮਤੀ ਮੈਂਬਰ ਹਰਚਰਨ ਸਿੰਘ ਬੱਗਾ,ਸਰਪੰਚ ਸੁਖਵਿੰਦਰ ਸਿੰਘ ,ਚੇਅਰਮੈਨ ਰਾਮੇਸ਼ ਡਡਵਿੰਡੀ,ਬਲਦੇਵ ਦੇਬੂ,ਲੱਡੂ ਪ੍ਰਧਾਨ ,ਰਾਣਾ ਸਵਾਮੀ,ਬਾਵਾ ,ਸੇਠੀ ,ਅਮਰੀਕ ਸਿੰਘ ,ਰਾਣਾ ਮੱਲੀ,ਪ੍ਰਭ ਹਾਂਡਾ,ਗੋਪੀ ਚੱਕਾ ,ਸਾਬਕਾ ਮੇਅਰ ਏ ਆਰ ਸੋਸਾਇਟੀ ਸ਼ੁਸੀਲ ਕੁਮਾਰ ਜੋਸ਼ੀ, ਸਰਪੰਚ ਸੁਖਵਿੰਦਰ ਜੌਹਲ,ਸਾਬਕਾ ਮੇਅਰ ਸੁਸ਼ੀਲ ਕੁਮਾਰ ਜੋਸ਼ੀ,ਫਤਿਹ ਚੰਦ ਉੱਪਲ,ਮਿੰਟੂ ਉੱਪਲ, ਅਨਿਲ ਕੁਮਾਰ,ਮਿੱਠੂ ਆਦਿ ਮੌਜੂਦ ਸਨ।