ਤੇ ਹੁਣ ਸ਼ੁਰੂ ਹੋਈ ਜਾਤ-ਪਾਤ ਦੇ ਨਾਂ ’ਤੇ ਵਸੇ ਕਸਬਿਆਂ, ਸ਼ਹਿਰਾਂ ਤੇ ਧਰਮਸ਼ਾਲਾਵਾਂ / ਅਦਾਰਿਆਂ ਦੇ ਨਾਂ ਬਦਲਣ ਦੀ ਮੁਹਿੰਮ-ਸਰਕਾਰ ਨੇ ਮੰਗਿਆ ਬਿਊਰਾ
ਚੰਡੀਗੜ੍ਹ, 23 ਸਤੰਬਰ, 2021: ਪੰਜਾਬ ਐਸ ਸੀ ਕਮਿਸ਼ਨ ਵੱਲੋਂ ਦਲਿਤ ਸ਼ਬਦ ਦੀ ਵਰਤੋਂ ਤੇ ਪਾਬੰਦੀ ਅਤੇ ਹੋਰ ਅਜਿਹੇ ਅਪਮਾਨਜਨਕ (Derogatory ) ਮੰਨੇ ਜਾਂਦੇ ਸ਼ਬਦਾਂ ਵਾਲੇ ਅਦਾਰਿਆਂ ਦੇ ਨਾਂ ਬਦਲਣ ਦੇ ਡੀਤੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਨੇ ਜਾਤ ਦੇ ਆਧਾਰ ਵਸੇ ਕਸਬਿਆਂ, ਸ਼ਹਿਰਾਂ ਜਾਂ ਧਰਮਸ਼ਾਲਾਵਾਂ ਆਦਿ ਦੇ ਨਾਂ ਬਦਲਣ ਦੀ ਮੁਹਿੰਮ ਵਿੱਢ ਦਿੱਤੀ ਹੈ।
ਲੋਕਲ ਬਾਡੀਜ਼ ਵਿਭਾਗ ਨੇ ਰਾਜ ਦੇ ਸਮੂਹ ਕਮਿਸ਼ਨਰ ਨਗਰ ਨਿਗਮ ਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਅਰਬਨ ਡਵੈਲਪਮੈਂਟ ਨੂੰ ਪੱਤਰ ਲਿਖ ਕੇ ਕਿਹਾਹੈ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਭੇਜੇ ਪੱਤਰ ਦੇ ਹਿਸਾਬ ਉਹਨਾਂ ਦੇ ਅਧੀਨ ਆਉਂਦੀਆਂ ਨਗਰ ਪੰਚਾਇਤਾਂ, ਨਗਰ ਕੌਂਸਲਾਂ ਜਾਂ ਨਿਗਮ ਅਤੇ ਹੋਰ ਅਦਾਰੇ ਜਿਹਨਾਂ ਦੇ ਨਾਂ ਜਾਤ ਆਧਾਰ ’ਤੇ ਹਨ ਜਿਵੇਂ ਚਮਾਹੇੜੀ, ਚੂਹੜ ਮਾਜਰਾ, ਬਾਜ਼ੀਗਰ ਬਸਤੀ, ਹਰੀਜਨ ਧਰਮਸ਼ਾਲਾ, ਹਰੀਜਨ ਸੁਸਾਇਟੀ, ਹਰੀਜਨ ਫਿਰਨੀ/ਗਲੀ ਅਤੇ ਹਰਜੀਨ ਪ੍ਰਾਇਮਰੀ ਸਕੂਲ ਆਦਿ ਦੀ ਸੂਚਨਾ ਪ੍ਰਫਾਰਮੇ ਵਿਚ ਭਰ ਕੇ ਦਫਤਰ ਨੁੰ ਭੇਜੀ ਜਾਵੇ।