ਚੰਗੀ ਸਿਹਤ ਲਈ ਵਧੀਆ ਖੁਰਾਕ ਜ਼ਰੂਰੀ- ਡਾ. ਰਮਿੰਦਰ ਕੌਰ
ਫਤਿਹਗੜ੍ਹ ਸਾਹਿਬ, ਬਾਬੂਸ਼ਾਹੀ ਨੈੱਟਵਰਕ, 23 ਸਤੰਬਰ 2021- ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗਵਾਈ ਹੇੇਠ ਸੀ.ਐਚ.ਸੀ. ਚਨਾਰਥਲ ਕਲਾਂ ਅਧੀਨ ਸਿਹਤ ਵਿਭਾਗ ਵੱਲੋਂ ਚੰਗੀ ਤੇ ਨਰੋਈ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੋਸ਼ਣ ਅਭਿਆਨ ਤਹਿਤ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਲੜੀ ਤਹਿਤ ਅੱਜ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਆਉਣ ਵਾਲੇ ਮਰੀਜ਼, ਗਰਭਵਤੀਆਂ, ਬੱਚਿਆ ਆਦਿ ਨੂੰ ਚੰਗੀ ਖੁਰਾਕ ਪ੍ਰਤੀ ਜਾਗਰੂਕਤਾ ਕੀਤਾ ਗਿਆ।
ਇਸ ਮੌੇਕੇ ਸੰਬੋਧਨ ਕਰਦੇ ਹੋਏ ਉਹਨਾਂ ਕਿਹਾ ਕਿ ਚੰਗੀ ਸਿਹਤ ਲਈ ਵਧੀਆ ਖੁਰਾਕ ਦੀ ਲੋੜ ਹੁੰਦੀ ਹੈ, ਵਿਸ਼ੇਸ਼ ਤੌਰ ਤੇ ਗਰਭਵਤੀ ਮਾਵਾਂ ਨੂੰ ਹਰੀਆ ਸਬਜੀਆਂ ਦੁੱਧ, ਫਲ, ਉਬਲੀਆਂ ਦਾਲਾਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਇਓਡੀਨ ਯੁਕਤ ਭੋਜਨ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਪੋਸ਼ਣ ਚੰਗੀ ਸਿਹਤ ਅਤੇ ਤੰਦਰੁਸਤੀ ਦਾ ਕੇਂਦਰ ਬਿੰਦੂ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਕੇ ਇਸ ਨੂੰ ਮਜਬੂਤ ਬਣਾਉਂਦਾ ਹੈ। ਮਹਾਵੀਰ ਸਿੰਘ ਬਲਾਕ ਮਾਸ ਮੀਡਿਆ ਇੰਚਾਰਜ ਦੱਸਿਆ ਕਿ ਬਲਾਕ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਗਰੁੱਪ ਮੀਟਿੰਗਾਂ ਕਰਕੇ ਗਰਭਵਤੀ ਮਾਂਵਾਂ., ਕਿਸ਼ੋਰ ਬੱਚਿਆਂ ਆਦਿ ਨੂੰ ਸੰਤੁਲਿਤ ਖੁਰਾਕ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਪੋਸ਼ਣ ਅਭਿਆਨ ਦਾ ਮੁੱਖ ਮੰਤਵ ਸਿਹਤ ਲਈ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਉਹਨਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬੀਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ।ਇਸ ਲਈ ਹਮੇਸ਼ਾ ਸੰਤੁਲਿਤ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਇਸ ਮੌਕੇ ਮੈਡੀਕਲ ਅਫਸਰ ਡਾ. ਅਮਨਦੀਪ ਕੌਰ, ਸੀਨੀਅਰ ਫਾਰਮੇਸੀ ਅਫਸਰ ਬਲਵੀਰ ਸਿੰਘ, ਰੇਡੀਓਗ੍ਰਾਫਰ ਮੰਗਤ ਰਾਮ, ਓਪਵੈਦ ਪ੍ਰੀਤੀ ਰਾਣੀ, ਏ.ਐਨ.ਐਮ. ਗੀਤਾ ਗੌਤਮ, ਐਮ.ਪੀ.ਐਚ.ਡਬਲਿਯੂ ਤੇਤਰ ਲਾਲ, ਚਰਨਵੀਰ ਸਿੰਘ ਕਾਂਊਸਲਰ, ਆਸਾ ਵਰਕਰ ਆਦਿ ਹਾਜ਼ਰ ਸਨ।