ਘੱਟ ਗਿਣਤੀ ਕਮਿਸ਼ਨ ਦੇ ਕੌਮੀ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਸਨਮਾਨਿਤ ਕੀਤਾ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ, 23 ਸਤੰਬਰ 2021- ਜ਼ਿਲ੍ਹਾ ਰੂਪਨਗਰ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਪੰਜਾਬ ਸੂਬੇ ਦੇ ਉਘੇ ਸਿੱਖ ਆਗੂ ਅਤੇ ਨਵ- ਨਿਯੁਕਤ ਕੌਮੀ ਚੇਅਰਮੈਨ ਘੱਟ ਗਿਣਤੀ ਕਮਿਸ਼ਨ, (ਭਾਰਤ ਸਰਕਾਰ) ਇਕਬਾਲ ਸਿੰਘ ਲਾਲਪੁਰਾ ਨੂੰ ਉਨ੍ਹਾਂ ਦੇ ਮੰਤਰਾਲੇ ਦਿੱਲੀ ਵਿਖੇ ਸਨਮਾਨਿਤ ਕੀਤਾ । ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਲਪੁਰਾ ਦੀ ਇਸ ਨਿਯੁਕਤੀ ਕਰਨ ਲਈ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਅਤੇ ਖਾਸ ਕਰਕੇ ਜ਼ਿਲ੍ਹਾ ਰੂਪਨਗਰ ਨੂੰ ਬਹੁਤ ਮਾਣ ਬਖਸ਼ਿਆ। ਇਸ ਮੌਕੇ ਜ਼ਿਲ੍ਹਾ ਰੂਪਨਗਰ ਦੇ ਵੱਖ-ਵੱਖ ਅਹੁਦੇਦਾਰਾਂ ਦੇ ਨਾਲ ਨਾਲ ਜ਼ਿਲ੍ਹਾ ਪ੍ਰਧਾਨ ਭਾਜਪਾ ਜਤਿੰਦਰ ਸਿੰਘ ਅਠਵਾਲ, ਜਿਨ੍ਹਾਂ ਦੀ ਅਗਵਾਈ ਹੇਠ ਰੋਪੜ ਮੰਡਲ ਵੱਲੋਂ ਮੰਡਲ ਪ੍ਰਧਾਨ ਹਰਮਿੰਦਰ ਪਾਲ ਸਿੰਘ ਆਹਲੂਵਾਲੀਆ ਨੇ ਇਕਬਾਲ ਸਿੰਘ ਲਾਲਪੁਰਾ ਨੂੰ ਸਿਰੋਪਾ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ।
ਇਸ ਦੌਰਾਨ ਪੰਜਾਬ ਆਈ ਟੀ ਸੈਲ ਦੇ ਕੋ ਕਨਵੀਨਰ ਪਰਤੀਕ ਆਹਲੂਵਾਲੀਆ, ਰੋਪੜ ਮੰਡਲ ਵਿਚੋਂ ਰੋਪੜ ਮਿਊਂਸੀਪਲ ਕਮੇਟੀ ਦੇ ਸਾਬਕਾ ਪ੍ਰਧਾਨ ਇੰਦਰ ਸੈਨ ਛਤਵਾਲ, ਰਮਨ ਜਿੰਦਲ, ਪ੍ਰਿੰਸ ਕੌਸ਼ਿਕ ਆਈਟੀ ਸੈਲ ਕੋ ਕਨਵੀਨਰ, ਕਰਨ ਕੌਸ਼ਲ, ਰੋਪੜ ਮੰਡਲ ਦੇ ਜਰਨਲ ਸਕੱਤਰ, ਨੰਦ ਕਿਸ਼ੋਰ ਭਟਨਾਗਰ, ਸਕੱਤਰ ਅਸ਼ਵਨੀ ਕੁਮਾਰ ਸ਼ਰਮਾ, ਵਿਪਨ ਸ਼ਰਮਾ, ਨਰੇਸ਼ ਧਵਨ, ਯੁਵਾ ਮੋਰਚਾ ਰੋਪੜ ਦੇ ਉਪ ਪ੍ਰਧਾਨ ਗਗਨ ਵਰਮਾ, ਰੋਪੜ ਮੰਡਲ ਦੇ ਯੁਵਾ ਮੋਰਚਾ ਪ੍ਰਧਾਨ ਰੋਹਿਤ ਸੁਲਤਾਨ ,ਯੁਵਾ ਮੋਰਚਾ ਜਰਨਲ ਸਕੱਤਰ ਅਭਿਸ਼ੇਕ ਅਗਨੀਹੋਤਰੀ, ਯੁਵਾ ਮੋਰਚਾ ਜਨਰਲ ਸਕੱਤਰ ਭਾਰਤ ਵਿਗ, ਰਾਹੁਲ ਰਾਣਾ, ਗੋਵਿੰਦ, ਬੰਤ ਲਹਿਰਾਂ, ਸੰਜੀਵ ਕੁਮਾਰ, ਗੁਰਪ੍ਰੀਤ ਰਸੂਲਪੁਰ, ਜੱਸਾ ਰਸੂਲਪੁਰ, ਜਸਪ੍ਰੀਤ, ਦੀਪਕ ਮੋਦੀ ਮੌਜੂਦ ਸਨ।