ਤੇਜ਼ ਬਾਰਿਸ਼ ਨਾਲ ਦੁਕਾਨਾਂ, ਮੁਹੱਲਿਆਂ ਚ ਭਰਿਆ ਪਾਣੀ
ਨਵਾਂ ਸ਼ਹਿਰ, ਬਾਬੂਸ਼ਾਹੀ ਨੈੱਟਵਰਕ, 23 ਸਤੰਬਰ 2021- ਮੰਗਲਵਾਰ ਅਤੇ ਬੁੱਧਵਾਰ ਤੋਂ ਬਾਅਦ, ਵੀਰਵਾਰ ਨੂੰ ਜਿਲ੍ਹਾ ਨਵਾਸਹਿਰ ਵਿੱਚ ਮੌਸਮ ਸੁਹਾਵਣਾ ਰਿਹਾ.। ਸ਼ਹਿਰ ਅਤੇ ਪਿੰਡਾਂ ਵਿੱਚ ਸਵੇਰ ਤੋਂ ਹੀ ਕੀਤੇ ਹਲਕੀ ਅਤੇ ਕੀਤੇ ਤੇਜ ਬਾਰਿਸ਼ ਹੋ ਰਹੀ ਹੈ। ਜਿਸ ਕਾਰਨ ਹੁਣ ਤਾਪਮਾਨ ਵਿਚ ਬਦਲਾ ਆਵੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੇਗੀ।ਇਸ ਹਫਤੇ ਦੀ ਸ਼ੁਰੂਆਤ ਤੋਂ, ਮੌਸਮ ਨੇ ਇੱਕ ਮੋੜ ਲਿਆ ਹੈ.ਜਿਸ ਕਾਰਨ ਬੱਦਲ ਵਾਰੀ ਤਾਂ ਬਣਦੀ ਰਹੀ ਪਰ ਲਾਗਲੇ ਪਿੰਡਾਂ ਵਿਚ ਕਿਤੇ ਕਿਤੇ ਮੀਂਹ ਪਿਆ ਅਤੇ ਕੀਤੇ ਨਹੀਂ ਪਿਆ।
ਬੰਗਾ ਸਹਿਰ ਦੇ ਰਵਿਦਾਸ ਰੋਡ , ਰੇਲਵੇ ਰੋਡ ,ਸੁਨਿਆਰਾ ਬਜ਼ਾਰ ਕੁਝ ਘੰਟੇ ਪਏ ਮੀਂਹ ਨੇ 2 ਤੋਂ ਫੁੱਟ ਪਾਣੀ ਬਾਜ਼ਾਰ ਵਿਚ ਕਰ ਦਿੱਤਾ ਲੋਕਾਂ ਦੀਆਂ ਦੁਕਾਨਾਂ ਵਿਚ ਪਾਣੀ ਚਲਾ ਗਿਆ ਮਜਬੂਰੀ ਕਾਰਣ ਰੇਲਵੇ ਰੋਡ ਦੇ ਦੁਕਾਨਦਾਰਾਂ ਨੇ ਰਾਹਗੀਰਾਂ ਦੀ ਆਵਜਾਈ ਬੰਦ ਕਰ ਦਿੱਤੀ । ਇੱਦਾ ਦਾ ਹੀ ਹਾਲ ਨੈਸ਼ਨਲ ਹਾਈਵੇ ਤੇ ਬਣੇ ਪਿੰਡ ਖਟਕੜ ਕਲਾ ਵਿਖੇ ਕੱਲ 2 ਤੋਂ.3 ਫੁੱਟ ਦੇਖਣ ਨੂੰ ਮਿਲਿਆ ਰੇਲਵੇ ਰੋਡ ਪੰਥ ਮਾਤਾ ਸਾਹਿਬ ਕੌਰ ਬਾਜ਼ਾਰ ਦੇ ਦੁਕਾਨਦਾਰਾ ਦਾ ਕਹਿਣਾ ਹੈ ਕਿ ਸ਼ਰਾਧ ਕਾਰਨ ਕਾਰੋਬਾਰ ਪਹਿਲਾਂ ਹੀ ਮੰਦੀ ਵਿੱਚੋਂ ਲੰਘ ਰਿਹਾ ਹੈ ਉਪਰ ਤੋਂ ਮੀਂਹ ਕਾਰਨ ਗਾਹਕ ਬਾਜ਼ਾਰ ਵਿੱਚ ਪਾਣੀ ਖੜਾ ਹੋਣ ਕਰਕੇ ਗਾਇਬ ਹਨ । ਰਵਿਦਾਸ ਰੋਡ ਪੰਥ ਮਾਤਾ ਸਾਹਿਬ ਕੌਰ ਦੇ ਦੁਕਾਨਦਾਰਾਂ ਵਸਨੀਕਾਂ ਨੇ ਮੀਂਹ ਨਾਲ ਖੜੇ ਹੋਣ ਵਾਲੇ ਪਾਣੀ ਤੋਂ ਬਾਰੇ ਕੌਸਲਰ ਤੇ ਨਗਰ ਕੌਂਸਿਲ ਨੂੰ ਕਹਿ ਕੇ ਅੱਕ ਗਏ ਆ ਇਸ ਕਰਕੇ ਉਹਨਾਂ ਹੁਣ ਸਹਿਰ ਕਿਸ਼ਤੀਆ ਭੇਜਣ ਦੀ ਮੰਗ ਨਗਰ ਕੌਂਸਿਲ ਬੰਗਾ ਨੂੰ ਕੀਤੀ ਉਹਨਾਂ ਕਿਹਾ ਕਿ ਨਗਰ ਕੌਂਸਿਲ ਹੁਣ ਪਾਣੀ ਦੀ ਨਿਕਾਸੀ ਤਾਂ ਹੱਲ ਨਹੀਂ ਕਰ ਸਕਦੀ ਘੱਟ ਤੋਂ ਘੱਟ ਕਿਸ਼ਤੀਆ ਹੀ ਮਤੇ ਵਿਚ ਪਵਾ ਦੇਵੇ