ਨਵੀਂਆਂ ਮੈਨੂਅਲ ਫੋਗ ਸਪ੍ਰੇਅ ਮਸ਼ੀਨਾਂ ਰਾਹੀਂ ਬਾਜ਼ਾਰਾਂ ਚ ਸ਼ੁਰੂ ਕੀਤੀ ਫੋਗ ਸਪ੍ਰੇਅ
ਅੰਮ੍ਰਿਤਸਰ, ਬਾਬੂਸ਼ਾਹੀ ਨੈੱਟਵਰਕ, 23 ਸਤੰਬਰ, 2021- ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਮਾਲਵਿੰਦਰ ਸਿੰਘ ਜੱਗੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਨਗਰ ਨਿਗਮ, ਅੰਮ੍ਰਿਤਸਰ ਵੱਲੋ ਮੈਨੂਅਲ ਫੋਗ ਸਪ੍ਰੇਅ ਮਸ਼ੀਨਾਂ ਸਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਤੰਗ-ਗਲੀਆਂ ਬਜਾਰਾਂ ਵਿਚ ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਲਈ ਫੋਗ ਸਪ੍ਰੇਅ ਕਰਨ ਵਾਸਤੇ ਕਰਮਚਾਰੀਆਂ ਨੂੰ ਹੈਂਡਓਵਰ ਕਰਕੇ ਫੋਗਿੰਗ ਦੇ ਕੰਮ ਵਿਚ ਲਗਾਈਆਂ ਗਈਆਂ ਹਨ। ਇਸ ਸਬੰਧੀ ਦੱਸਦੇ ਹੋਏ ਡਾ: ਰਮਾ, ਏ.ਐਮ.ਓ. ਨੇ ਦੱਸਿਆ ਕਿ ਮੇਅਰ ਅਤੇ ਕਮਿਸ਼ਨਰ ਵੱਲੋਂ ਡੇਂਗੂ ਮਲੇਰੀਏ ਦੀ ਰੋਕਥਾਮ ਲਈ ਨਗਰ ਨਿਗਮ ਵੱਲੋਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਦੇਖਰੇਖ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਤੇ ਕਾਰਵਾਈ ਕਰਦੇ ਹੋਏ ਅੱਜ ਮਿਤੀ 23-09-2021 ਨੂੰ 5 ਨਵੀਆਂ ਮੈਨੂਅਲ ਫੋਗ ਸਪ੍ਰੇਅ ਮਸ਼ੀਨਾਂ ਸਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਭੇਜੀਆਂ ਗਈਆਂ ਹਨ। ਉਂਹਨਾਂ ਕਿਹਾ ਕਿ 5 ਹੋਰ ਨਵੀਂਆਂ ਮੈਨੂਅਲ ਫੋਗ ਸਪ੍ਰੇਅ ਮਸ਼ੀਨਾਂ ਸ਼ਹਿਰ ਦੀ ਸੇਵਾ ਲਈ ਜਲਦ ਹੀ ਫੀਲਡ ਵਿਚ ਉਤਾਰੀਆ ਜਾਣਗੀਆਂ। ਉਹਨਾਂ ਦੱਸਿਆ ਕਿ ਸ਼ਹਿਰ ਦੇ ਤੰਗ ਗਲੀਆਂ ਬਾਜਾਰਾਂ ਵਿਚ ਫੋਗ ਸਪ੍ਰੇਅ ਮਸ਼ੀਨਾਂ ਦੀਆਂ ਗੱਡੀਆਂ ਨਾ ਪਹੁੰਚਣ ਕਰਕੇ ਫੋਗ ਸ੍ਪ੍ਰੇਅ ਦੇ ਕੰਮ ਵਿਚ ਮ਼ਸ਼ਕਿਲ ਪੇਸ਼ ਆ ਰਹੀ ਸੀ ਜਿਸ ਤੇ ਮੇਅਰ ਕਮਿਸ਼ਨਰ ਨੇ ਪਹਿਲ ਦੇ ਆਧਾਰ ਤੇ ਇਹਨਾਂ ਮਸ਼ੀਨਾਂ ਦੀ ਖਰੀਦ ਕਰਵਾਈ ਹੈ ਜਿਸ ਨਾਲ ਇਹਨਾਂ ਤੰਗ ਗਲੀਆਂ ਬਾਜਾਰਾਂ ਵਿਚ ਫੋਗ ਸਪ੍ਰੇਅ; ਸੰਭਵ ਹੋ ਸਕੀ ਹੈ ਅਤੇ ਇਸ ਨਾਲ ਸ਼ਹਿਰ ਵਿਚ ਡੇਂਗੂ ਮਲੇਰੀਏ ਦੇ ਪ੍ਰਕੋਪ ਨੂੰ ਵੀ ਠੱਲ ਪਹੁੰਚੇਗੀ।