ਭਿਆਨਕ ਸੜਕ ਹਾਦਸੇ 'ਚ 2 ਬੱਚਿਆਂ ਸਮੇਤ ਪਿਤਾ ਦੀ ਮੌਤ, 2 ਗੰਭੀਰ ਜ਼ਖਮੀ
ਜਲੰਧਰ 23 ਸਤੰਬਰ 2021 - ਥਾਣਾ ਭੋਗਪੁਰ ਦੇ ਪਿੰਡ ਪਚਰੰਗਾ ਦੇ ਕੋਲ ਵੀਰਵਾਰ ਸਵੇਰੇ ਇੱਕ ਐਂਡਐਵਰ ਕਾਰ ਅਤੇ ਸਕੂਟੀ ਦੀ ਆਹਮਣੇ-ਸਾਹਮਣੇ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਚਰੰਗਾ ਪਿੰਡ ਦੇ ਕੋਲ ਹੋਈ ਐਂਡਐਵਰ ਕਾਰ ਅਤੇ ਸਕੂਟੀ ਦੀ ਟੱਕਰ ਇੰਨੀ ਭਿਆਨਕ ਸੀ ਕਿ ਸਕੂਟੀ ਹਾਈਵੇ ਦੇ ਕਿਨਾਰੇ ਖਾਈ 'ਚ ਜਾ ਡਿੱਗੀ ਇਸ ਹਾਦਸੇ ਵਿਚ 2 ਸਾਲਾ ਸਮਰ, 5 ਸਾਲਾ ਜੀਵਿਕਾ ਅਤੇ 35 ਸਾਲਾਂ ਪਿਤਾ ਸੰਦੀਪ, ਦੀ ਮੌਕੇ 'ਤੇ ਹੀ ਮੌਤ ਹੋ ਗਈ, ਅਤੇ ਮਾਂ ਜਸਵੀਰ ਕੌਰ ਅਤੇ ਪੁੱਤਰ ਗੈਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਪੂਰਾ ਪਰਿਵਾਰ ਉਸੇ ਸਕੂਟੀ 'ਤੇ ਸਵਾਰ ਸੀ ਜੋ ਹੁਸ਼ਿਆਰਪੁਰ ਟਾਂਡਾ ਜੋਧਾ ਪਿੰਡ ਤੋਂ ਆਪਣੇ ਘਰ ਸ਼ਕਰਪੁਰ ਜਾ ਰਿਹਾ ਸੀ। ਜਦ ਉਹ ਪਿੰਡ ਪਚਰੰਗਾ ਦੇ ਕੋਲ ਪਹੁੰਚੇ ਤਾਂ ਸਕੂਟੀ ਅਤੇ ਐਂਡੇਵਰ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਅਤੇ ਅਗੇਰੀਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ।