ਚੰਨੀ ਰਾਹੁਲ ਨੂੰ ਮਿਲਣ ਪੁੱਜੇ , ਵਜ਼ਾਰਤੀ ਲਿਸਟ ਤੇ ਅੰਤਿਮ ਮੋਹਰ ਦੀ ਉਮੀਦ ,ਪੜ੍ਹੋ ਕੌਣ-ਕੌਣ ਪੁੱਜਿਆ ਦਿੱਲੀ
ਦਿੱਲੀ, 23 ਸਤੰਬਰ 2021 - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਤੀਂ 10 ਵਜੇ ਦੇ ਕਰੀਬ ਰਾਹੁਲ ਗਾਂਧੀ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ਤੇ ਪੁੱਜੇ। ਉਮੀਦ ਹੈ ਕੀ ਇਸ ਮੀਟਿੰਗ ਵਿੱਚ ਵਜ਼ਾਰਤੀ ਲਿਸਟ ਤੇ ਆਖਰੀ ਮੋਹਰ ਲੱਗ ਜਾਵੇਗੀ ।
ਇਸ ਤੋਂ ਪਹਿਲਾਂ ਦਿੱਲੀ ਹਾਈ ਕਮਾਂਡ ਨਾਲ ਮੀਟਿੰਗ ਕਰਨ ਲਈ ਦਿੱਲੀ ਦੇ ਪੰਜਾਬ ਭਵਨ ਪਹੁੰਚੇ ਸਨ ਜਿਥੇ ਮੰਤਰੀ ਮੰਡਲ ਦੇ ਵਿਸਥਾਰ ਬਾਰੇ ਚਰਚਾ ਹੋਈ। ਮੀਟਿੰਗ 'ਚ ਹਿੱਸਾ ਲੈਣ ਲਈ ਪਹਿਲਾਂ ਹੀ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਅਤੇ ਹੋਰ ਕਈ ਵਿਧਾਇਕ ਵੀ ਪੰਜਾਬ ਭਵਨ ਪਹੁੰਚ ਚੁੱਕੇ ਸਨ । ਚੰਨੀ ਨੇ ਰਾਵਤ ਤੋਂ ਬਿਨਾ ਪਾਰਟੀ ਨੇਤਾ ਵੇਣੁ ਗੋਪਾਲ ਨਾਲ ਵੀ ਮੀਟਿੰਗ ਕੀਤੀ ਸੀ .