ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਨੇ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਲੱਡੂ ਵੰਡੇ
ਰੂਪਨਗਰ, ਬਾਬੂਸ਼ਾਹੀ ਨੈੱਟਵਰਕ, 24 ਸਤੰਬਰ 2021- ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਪਿੰਡ ਕੋਟਲਾ ਨਿਹੰਗ ਦੀ ਮੀਟਿੰਗ ਪ੍ਧਾਨ ਬੀਬੀ ਪ੍ਰਿਤਪਾਲ ਕੌਰ ਦੀ ਪ੍ਧਾਨਗੀ ਹੇਠ ਹੋਈ। ਜਿਸ ਵਿਚ ਸੰਸਥਾ ਦੇ ਸਮੂਹ ਮੈਂਬਰਾਂ ਨੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਵਧਾਈ ਦਿੱਤੀ ਅਤੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮਸਲੇ ਹੱਲ ਕਰਨਗੇ ਅਤੇ ਰੂਪਨਗਰ ਜਿਲ੍ਹੇ ਦਾ ਵੀ ਵਿਕਾਸ ਹੋਏਗਾ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਆਮ ਆਦਮੀ ਦਾ ਜੀਵਨ ਪੱਧਰ ਵੀ ਉੱਚਾ ਹੋਏਗਾ। ਇਸ ਮੌਕੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕੀ ਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਚੰਗੇ ਭਵਿੱਖ ਲਈ ਚੰਗੇ ਫੈਸਲੇ ਲੈਣ। ਇਸ ਮੌਕੇ ਜਨਰਲ ਸਕੱਤਰ ਮੋਹਣ ਸਿੰਘ ਟੌਂਕ, ਮੀਤ ਪ੍ਧਾਨ ਜਮਾਲ ਭੱਟੀ, ਵਿੱਤ ਸਕੱਤਰ ਹਰਨੇਕ ਸਿੰਘ, ਸੀਨੀਅਰ ਮੀਤ ਪ੍ਧਾਨ ਮੋਹਨ ਸਿੰਘ ਰੋਪਡ਼, ਅਜਮੇਰ ਸਿੰਘ, ਕੇਸਰ ਸਿੰਘ, ਸ਼ੇਰ ਸਿੰਘ, ਸਾਧੂ ਸਿੰਘ, ਗੁਰਬਚਨ ਸਿੰਘ ਸੋਢੀ, ਉਪਕਾਰ ਸਿੰਘ ਤੇ ਪੰਚਾਇਤ ਮੈਂਬਰ ਵੀ ਮੌਜੂਦ ਸਨ।