ਭਾਰਤ ਬੰਦ ਨੂੰ ਲੈ ਕਿਸਾਨਾਂ ਨੇ ਕੱਢਿਆ ਮੋਟਰਸਾਈਕਲ ਮਾਰਚ
ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਕਾਨੂੰਨਾਂ ਦੇ ਚੱਲਦੇ ਸੰਘਰਸ਼ ਦੌਰਾਨ ਦਿੱਤਾ ਗਿਆ ਹੈ ਬੰਦ ਦਾ ਸੱਦਾ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ, 24 ਸਤੰਬਰ 2021- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਤੇ ਬਲਾਕ ਬਰਨਾਲਾ ਵੱਲੋਂ ਮੋਟਰਸਾਈਕਲ ਮਾਰਚ ਧਨੌਲਾ ਤੋਂ ਸ਼ੁਰੂ ਕੀਤਾ ਗਿਆ ਫਿਰ ਹੰਡਿਆਇਆ ਤੇ ਬਰਨਾਲਾ ਸਮਾਪਿਤ ਕੀਤਾ ਗਿਆ ਇਸ ਮਾਰਚ ਰਾਹੀਂ ਕਿ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਸਫਲ ਬਣਾਉਣ ਬਲਾਕ ਬਰਨਾਲਾ ਵੱਲੋਂ ਬਡਬਰ, ਧਨੌਲਾ, ਧੌਲਾ ਖੁੱਡੀ ਕਲਾਂ ਬਲਾਕ ਸ਼ਹਿਣਾ ਵਲੋਂ ਢਿੱਲਵਾਂ ਸ਼ਹਿਣਾ ਭੋਤਨਾ ਅਤੇ ਚੀਮਾ ਬਲਾਕ ਮਹਿਲ ਕਲਾਂ ਵੱਲੋਂ ਸੰਘੇੜਾ ਬਲਾਕ ਸ਼ੇਰਪੁਰ ਵੱਲੋਂ ਪੰਜਗਰਾਈਂ ਵਿਖੇ ਜਾਮ ਕੀਤਾ ਜਾਵੇਗਾ ਅਤੇ 28 ਸਤੰਬਰ ਨੂੰ ਕੌਮੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਦਾਣਾ ਮੰਡੀ ਵਿੱਚ ਸੂਬਾ ਪੱਧਰੀ ਵਿਸ਼ਾਲ ਸਾਮਰਾਜ ਵਿਰੋਧੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਇਹ ਮਾਰਚ ਕੀਤਾ ਗਿਆ
ਇਹ ਜਾਣਕਾਰੀ ਜ਼ਿਲ੍ਹਾਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ ਦਿੰਦੇ ਹੋਏ ਕਿਹਾ ਕਿ ਪੰਜਾਬ ਭਰ ਵਿੱਚ ਸਾਲ ਭਰ ਤੋਂ ਚੱਲ ਰਹੇ ਪੱਕੇ ਮੋਰਚਿਆਂ ਤੋਂ ਇਲਾਵਾ 27 ਨੂੰ ਕੀਤੇ ਜਾਣ ਵਾਲੇ ਰੇਲ-ਜਾਮ ਤੇ ਸੜਕ-ਜਾਮ ਧਰਨਿਆਂ ਵਿੱਚ ਵੀ ਉੱਘੇ ਕਲਾਕਾਰ ਗੁਰਸ਼ਰਨ ਸਿੰਘ ਦੀ ਬਰਸੀ ਮੌਕੇ ਹਰ ਸਾਲ ਦੀ ਤਰ੍ਹਾਂ ਰੰਗ ਮੰਚ ਦਿਵਸ ਵੀ ਪੂਰੀ ਸ਼ਰਧਾ ਨਾਲ ਮਨਾਇਆ ਜਾਵੇਗਾ। 28 ਸਤੰਬਰ ਦੀ ਸਾਮਰਾਜ ਵਿਰੋਧੀ ਕਾਨਫਰੰਸ ਵਿੱਚ ਬਰਤਾਨਵੀ ਸਾਮਰਾਜੀਆਂ ਦੁਆਰਾ ਫਾਂਸੀ ਦਿੱਤੇ ਜਾਣ ਸਮੇਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਵੱਲੋਂ ਗੁੰਜਾਏ ਗਏ "ਇਨਕਲਾਬ ਜ਼ਿੰਦਾਬਾਦ" ਅਤੇ "ਸਾਮਰਾਜਵਾਦ ਮੁਰਦਾਬਾਦ" ਦੇ ਲਗਾਏ ਗਏ ਨਾਹਰਿਆਂ ਦੀ ਪੂਰੀ ਵਿਆਖਿਆ ਕੀਤੀ ਜਾਵੇਗੀ ਅਤੇ ਵੱਧ ਤੋਂ ਵੱਧ ਔਰਤਾਂ ਨੂੰ ਸਮੂਲੀਅਤ ਕਰਨ ਲਈ ਕਿਹਾ ਗਿਆ ਕਿਉਂਕਿ ਮੌਜੂਦਾ ਘੋਲ਼ ਦਾ ਮੁੱਖ ਨਿਸ਼ਾਨਾ ਵੀ ਦੁਨੀਆਂ ਭਰ ਦੀਆਂ ਸਾਮਰਾਜੀ ਕੰਪਨੀਆਂ ਹਨ, ਜਿਨ੍ਹਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਸਮੇਤ ਪੂਰਾ ਖੇਤੀ ਕਾਰੋਬਾਰ ਸੰਭਾਲਣ ਲਈ ਹੀ ਕਾਲ਼ੇ ਖੇਤੀ ਕਾਨੂੰਨ ਬਣਾਏ ਗਏ ਹਨ। ਇਸ ਮਕਸਦ ਲਈ "ਸ਼ਹੀਦ ਭਗਤ ਸਿੰਘ ਦੇ ਕਥਨ" ਅਤੇ ਉਸਦੀ ਜੀਵਨੀ/ਵਿਚਾਰਧਾਰਾ ਬਾਰੇ ਸੰਖੇਪ ਸ਼ਬਦਾਂ ਵਿੱਚ ਭਾਰਤ ਬੰਦ ਅਤੇ ਮੋਟਰਸਾਈਕਲ ਮਾਰਚ ਦੇ ਨਾਲ ਨਾਲ ਕਿਸਾਨ ਘੋਲ਼ ਦੇ ਦਿੱਲੀ ਟਿਕਰੀ ਮੋਰਚੇ ਸਮੇਤ ਪੰਜਾਬ ਵਿਚਲੇ ਮੋਰਚਿਆਂ ਦੀਆਂ ਲਾਮਬੰਦੀਆਂ ਵਧਾਉਣ ਲਈ ਪਿੰਡ ਪਿੰਡ ਮੀਟਿੰਗਾਂ, ਰੈਲੀਆਂ ਨੁੱਕੜ ਨਾਟਕਾਂ, ਕਾਫ਼ਲਾ ਮਾਰਚਾਂ,ਜਾਗੋ ਮਾਰਚਾਂ ਦਾ ਤਾਂਤਾ ਬੰਨ੍ਹਿਆ ਗਿਆ।
ਇਸ ਮੁਹਿੰਮ ਦੌਰਾਨ ਪੰਜਾਬ ਲੋਕ ਸੱਭਿਆਚਾਰ ਮੰਚ ਦੀਆਂ ਟੀਮਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮਾਰਚ ਰਾਹੀਂ ਖੂੰਖਾਰ ਬਰਤਾਨਵੀ ਸਾਮਰਾਜ ਵਿਰੋਧੀ ਜਾਨਹੂਲਵੇਂ ਕੌਮੀ ਆਜ਼ਾਦੀ ਸੰਘਰਸ਼ ਦੀ ਇਤਿਹਾਸਕ ਯਾਦਗਾਰ ਅੰਮ੍ਰਿਤਸਰ ਜਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਵਿੱਚ ਭੰਨਤੋੜਫ ਕਰਕੇ ਸਾਮਰਾਜੀ ਸੇਵਾਦਾਰ ਮੋਦੀ ਸਰਕਾਰ ਦੁਆਰਾ ਆਪਣੀ ਲੋਕ ਵਿਰੋਧੀ ਫਿਰਕਾਪ੍ਰਸਤ ਰਾਜਨੀਤੀ ਮੁਤਾਬਕ ਸੁੰਦਰ ਖਰਚੀਲੀ ਸੈਰਗਾਹ ਬਣਾਉਣ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਦਾਖ਼ਲਾ ਫ਼ੀਸ ਤੋਂ ਬਗ਼ੈਰ ਰੋਹਲੇ ਮੁਹਾਂਦਰੇ ਵਾਲਾ ਹਕੀਕੀ ਸਰੂਪ ਬਹਾਲ ਕਰਨ ਦੀ ਮੰਗ ਕੀਤੀ ਗਈ। ਸਰਕਾਰ ਦੀ ਇਸ ਕਰਤੂਤ ਨੂੰ ਆਜ਼ਾਦੀ ਲਹਿਰ ਦੇ ਹਜ਼ਾਰਾਂ ਸ਼ਹੀਦਾਂ ਨਾਲ ਦਗ਼ਾ ਕਰਾਰ ਦਿੰਦਿਆਂ ਇਸ ਵਿਰੁੱਧ ਜਨਤਕ ਜਮਹੂਰੀ ਜਥੇਬੰਦੀਆਂ ਦੁਆਰਾ ਵਿੱਢੇ ਜਾਣ ਵਾਲੇ ਸੰਘਰਸ਼ ਵਿੱਚ ਸਹਿਯੋਗ ਕਰਨ ਦਾ ਫੈਸਲਾ ਕੀਤਾ ਗਿਆ। ਹਰਿੰਦਰ ਕਾਹਲੋਂ ਤੇ ਹਰਜੀਤ ਗਰੇਵਾਲ ਵਰਗੇ ਭਾਜਪਾ ਜਮੂਰਿਆਂ ਵੱਲੋਂ ਕਿਸਾਨਾਂ ਦੇ ਹੱਕੀ ਘੋਲ਼ ਬਾਰੇ ਡਾਂਗਾਂ ਜੇਲ੍ਹਾਂ ਦੀ ਤਾਨਾਸ਼ਾਹੀ ਭਾਸ਼ਾ ਅਤੇ ਔਰਤ ਪੱਤਰ ਪੱਤਰਕਾਰ ਬਾਰੇ ਇਖਲਾਕਹੀਣ ਸ਼ਬਦਾਂਵਲੀਵਰਤਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਅਜਿਹੇ ਭੜਕਾਉ ਅਨਸਰਾਂ ਨੂ ਘਟੀਆ ਕਰਤੂਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ਗਈ