ਐਤਵਾਰ ਨੂੰ 0 ਤੋਂ 5 ਸਾਲ ਤੱਕ ਉਮਰ ਦੇ ਪ੍ਰਵਾਸੀ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਧਕ ਬੂੰਦਾਂ
ਕੌਮੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ 26 ਸਤੰਬਰ ਤੋਂ 28 ਸਤੰਬਰ ਤੱਕ: ਸਿਵਲ ਸਰਜਨ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ/ ਜਲੰਧਰ 24 ਸਤੰਬਰ-2021 : ਕੌਮੀ ਮਾਈਗ੍ਰੇਟਰੀ ਰਾਊਂਡ ਤਹਿਤ 26 ਸਤੰਬਰ ਤੋਂ 28 ਸਤੰਬਰ ਤੱਕ ਸਿਹਤ ਵਿਭਾਗ ਵਲੋਂ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ ।ਸਿਵਲ ਸਰਜਨ ਡਾ. ਬਲਵੰਤ ਸਿੰਘ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਐਤਵਾਰ ਨੂੰ ਸ਼ੁਰੂ ਹੋ ਰਹੇ ਪੋਲੀਓ ਮੁਹਿੰਮ ਨੂੰ ਲੈ ਕੇ ਸਿਹਤ ਵਿਭਾਗ ਜਲੰਧਰ ਪੂਰੀ ਤਰ੍ਹਾਂ ਤਿਆਰ ਹੈ।ਇਸ ਮੁਹਿੰਮ `ਚ ਕੰਮ ਕਰਨ ਵਾਲੇ ਵਲੰਟੀਅਰਜ਼ ਅਤੇ ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਲੋੜੀਂਦੇ ਪ੍ਰਬੰਧ ਵੀ ਮੁਕੰਮਲ ਕੀਤੇ ਜਾ ਚੁੱਕੇ ਹਨ।ਸਿਵਲ ਸਰਜਨ ਵਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਜਰੂਰ ਪਿਲਾਉਣ।
ਡਾ. ਬਲਵੰਤ ਸਿੰਘ ਵਲੋਂ ਜਾਣਕਾਰੀ ਦੱਸਿਆ ਗਿਆ ਕਿ ਮਾਈਗ੍ਰੇਟਰੀ ਰਾਊਂਡ ਤਹਿਤ 26 ਸਤੰਬਰ ਤੋਂ 28 ਸਤੰਬਰ ਤੱਕ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ ਜਿਸ ਦੌਰਾਨ ਸਿਹਤ ਵਿਭਾਗ ਵਲੋਂ ਗਠਿਤ ਟੀਮਾਂ ਦੁਆਰਾ ਸਲੱਮ ਏਰੀਆ, ਇੰਡਸਟੀ੍ਰਅਲ ਏਰੀਆ, ਇੱਟਾਂ ਦੇ ਭੱਠੇ, ਗੁੱਜਰਾਂ ਦੇ ਡੇਰੇ ਆਦਿ ਥਾਵਾਂ `ਤੇ ਘਰ-ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਪ੍ਰਵਾਸੀ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਵਲੋਂ ਸਟਾਫ ਨੂੰ ਕੋਰੋਨਾ ਨਿਯਮਾਂ ਜਿਵੇਂ ਮਾਸਕ ਪਾਉਣਾ, ਸੋਸ਼ਲ ਡਿਸਟੈਂਸਿਂਗ ਬਣਾ ਕੇ ਰੱਖਣਾ ਅਤੇ ਹੱਥਾਂ ਦੀ ਸਫਾਈ ਆਦਿ ਨਿਯਮਾਂ ਦੀ ਪਾਲਣਾ ਕਰਨ ਦੀ ਸਖਤ ਹਦਾਇਤ ਵੀ ਕੀਤੀ ਗਈ।
ਸਿਵਲ ਸਰਜਨ ਵਲੋਂ ਦੱਸਿਆ ਗਿਆ ਕਿ ਤਿੰਨ ਦਿਨਾਂ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ ਕੁਲ 131761 ਮਾਈਗ੍ਰੇਟਰੀ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਦਾ ਟੀਚਾ ਹੈ। ਇਨ੍ਹਾਂ `ਚ 30752 ਬੱਚੇ ਪੇਂਡੂ ਖੇਤਰ ਅਤੇ 101009 ਬੱਚੇ ਸ਼ਹਿਰੀ ਖੇਤਰ ਵਿੱਚ ਹਨ।ਟੀਮਾਂ ਵਲੋਂ ਜ਼ਿਲ੍ਹੇ ਦੇ 290800 ਘਰਾਂ ਨੂੰ ਕਵਰ ਕੀਤਾ ਜਾਵੇਗਾ ਜਿਸ ਵਿੱਚ ਪੇਂਡੂ ਖੇਤਰ ਦੇ 57527 ਅਤੇ ਸ਼ਹਿਰਾਂ ਵਿੱਚ 233273 ਘਰ ਹੋਣਗੇ।ਇਸ ਟੀਚੇ ਨੂੰ ਪੂਰਾ ਕਰਨ ਲਈ ਜਿਲ੍ਹੇ ਵਿੱਚ ਸਿਹਤ ਵਿਭਾਗ ਵਲੋਂ 1048 ਟੀਮਾਂ ਲਗਾਈਆਂ ਹਨ ਜਿਨ੍ਹਾ `ਚ ਪਿੰਡਾਂ ਵਿੱਚ 245 ਅਤੇ ਸ਼ਹਿਰਾਂ ਵਿੱਚ 803 ਟੀਮਾਂ ਕੰਮ ਕਰਨਗੀਆਂ।