ਅਰਸ਼ੀ ਵੱਲੋਂ ਤਬਾਹ ਨਰਮੇ ਦਾ ਪੰਜਾਹ ਹਜ਼ਾਰ ਰੁਪਏ ਏਕੜ ਮੁਆਵਜ਼ੇ ਦੀ ਮੰਗ
ਅਸ਼ੋਕ ਵਰਮਾ
ਮਾਨਸਾ 24 ਸਤੰਬਰ 2021: ਨਰਮੇ ਦੀ ਬੰਪਰ ਫਸਲ ਤੇ ਚੰਗੇ ਭਾਅ ਮਿਲਣ ਦੀ ਆਸ ਨਾਲ ਨਰਮਾ ਉਤਪਾਦਕਾਂ ਦੇ ਖਿੜ੍ਹੇ ਚਿਹਰੇ, ਗੁਲਾਬੀ ਸੰੁਡੀ ਦੇ ਹਮਲੇ ਨੇ ਮੁਰਝਾ ਕੇ ਰੱਖ ਦਿੱਤੇ ਹਨ ਤੇ ਉਹ ਕੱਖੋਂ ਹੋਲੇ ਹੋਏ ਮਹਿਸੂਸ ਕਰ ਰਹੇ ਹਨ ਪਰ ਸਰਕਾਰ ਬਾਂਹ ਫੜਣ ਲਈ ਅੱਗੇ ਨਹੀਂ ਆ ਰਹੀ ਹੈ। ਕੁੱਲ ਹਿੰਦ ਸਰਕਾਰ ਸਭਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਆਪਣੇ ਪ੍ਰੈਸ ਬਿਆਨ ਰਾਹੀਂ ਕਰਦਿਆਂ ਦੋਸ਼ ਲਾਇਆ ਕਿ ਕਿਸਾਨ ਭਲਾਈ ਦੇ ਦਮਗਜ਼ੇ ਮਾਰਨ ਵਾਲਾ ਪੰਜਾਬ ਦਾ ਖੇਤੀਬਾੜੀ ਮਹਿਕਮਾ ਹੀ ਕਿਸਾਨਾਂ ਦਾ ਦੁਸ਼ਮਣ ਸਾਬਤ ਹੋ ਗਿਆ ਹੈ ਜਿਸ ਨੇ ਸਮੇਂ ਸਿਰ ਗੁਲਾਬੀ ਸੰੁਡੀ ਦੇ ਹਮਲੇ ਤੋਂ ਬਚਾਅ ਲਈ ਕਿਸਾਨਾਂ ਨੂੰ ਨਾ ਹੀ ਸੁਚੇਤ ਕੀਤਾ ਅਤੇ ਨਾ ਹੀ ਠੋਸ ਉਪਾਅ ਸੁਝਾਏ। ਉਨ੍ਹਾਂ ਕਿਹਾ ਕਿ ਕਿਸਾਨ ਇਕ ਸਾਲ ਤੋਂ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮ.ਐਸ.ਪੀ. ਦੀ ਕਾਨੂੰਨੀ ਗਰਾਂਟੀ ਦਿੱਤੇ ਜਾਣ ਲਈ ਸੰਘਰਸ਼ਸ਼ੀਲ ਹੈ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਮਾਲਵਾ ਪੱਟੀ ਵਿੱਚ ਨਰਮੇ ਦੀ ਹਜ਼ਾਰਾਂ ਏਕੜ ਫਸਲ ਦੀ ਬਰਬਾਦੀ ਨੇ ਉਸਨੂੰ ਆਰਥਿਕ ਤੌਰ ਤੇ ਹੋਰ ਤੋੜ ਕੇ ਰੱਖ ਦਿੱਤਾ ਹੈ ਪਰ ਸਰਕਾਰ ਨੂੰ ਨਵੇਂ ਮੰਤਰੀ ਬਣਾਉਣ, ਹਟਾਉਣ ਤੋਂ ਹੀ ਫੁਰਸੱਤ ਨਹੀਂ ਹੈ। ਸਾਥੀ ਅਰਸ਼ੀ ਨੇ ਮੰਗ ਕੀਤੀ ਕਿ ਸਹਾਇਤਾ ਰਾਸ਼ੀ ਦੇ ਤੌਰ ਤੇ ਪੂਰੀ ਤਰ੍ਹਾਂ ਤਬਾਹ ਹੋਏ ਨਰਮੇ ਦਾ ਪ੍ਰਤੀ ਏਕੜ ਪੰਜਾਬ ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਮੰਗ ਪ੍ਰਵਾਨ ਨਾ ਕੀਤੀ ਤਾਂ ਸਯੁੰਕਤ ਕਿਸਾਨ ਮੋਰਚੇ ਨੂੰ ਪੰਜਾਬ ਸਰਕਾਰ ਵਿਰੁੱਧ ਦੂਸਰਾ ਮੋਰਚਾ ਖੋਲਣ ਲਈ ਮਜ਼ਬੂਰ ਹੋਣਾ ਪਏਗਾ। ਸਾਥੀ ਅਰਸ਼ੀ ਨੇ 27 ਸਤੰਬਰ ਨੂੰ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਬੰਦ ਦੀ ਸਫ਼ਲਤਾਂ ਲਈ ਕਿਸਾਨ ਮਜ਼ਦੂਰ ਵਪਾਰੀ, ਦੁਕਾਨਦਾਰ, ਮਲਾਜ਼ਮ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਖਿਲਾਫ਼ ਖੇਤੀ ਕਾਲੇ ਕਾਨੂੰਨਾਂ ਅਤੇ ਲੋਕ ਵਿਰੋਧੀ ਨੀਤੀਆਂ ਖ਼ਿਲਾਫ ਲਾਮ ਬੰਦੀ ਕਰਕੇ ਮੋਰਚੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।