ਨਗਰ ਕੌਂਸਲ ਫਿਰੋਜ਼ਪੁਰ ਵਲੋਂ ਸ਼ਹਿਰ ਦੇ ਵੱਖ-ਵੱਖ ਸਕੂਲਾ ਦੇ ਕਰਵਾਏ ਗਏ ਸਵੱਛਤਾ ਮੁਕਾਬਲੇ
ਗੌਰਵ ਮਾਣਿਕ
- ਸਵੱਛਤਾ ਮੁਕਾਬਲਿਆ ਨਾਲ ਬੱਚਿਆ ਨੂੰ ਸਫਾਈ ਰੱਖਣ ਪ੍ਰਤੀ ਮਿਲੇਗੀ ਸੇਧ--- ਪ੍ਰਧਾਨ ਨਗਰ ਕੌਂਸਲ
ਫਿਰੋਜ਼ਪੁਰ 24 ਸਤੰਬਰ 2021 -- ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਅਜਾਦੀ ਦਾ ਅਮ੍ਰਿਤ ਮਹਾਉਤਸਵ ਪ੍ਰੋਗਰਾਮ ਦੇ ਤਹਿਤ ਮਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੈਅਰ ਦੀ ਗਾਇਡ ਲਾਇਨ ਅਨੁਸਾਰ ਨਗਰ ਕੌਂਸਲ,ਫਿਰੋਜ਼ਪੁਰ ਵੱਲੋਂ ਸ਼ਹਿਰ ਦੇ ਲਗਭਗ 10 ਸਕੂਲਾ ਦੇ 37 ਵਿਦਿਆਰਥੀਆਂ ਨੇ ਇਸ ਸਵੱਛਤਾ ਮੁਕਾਬਲੇ ਵਿੱਚ ਭਾਗ ਲਿਆ। ਇਹਨਾਂ ਮੁਕਾਬਲਿਆ ਵਿੱਚ ਕੇਵਲ ਗਿਆਰਵੀ ਅਤੇ ਬਾਹਰਵੀ ਜਮਾਤ ਦੇ ਵਿਦਿਆਰਥੀਆ ਵੱਲੋਂ ਭਾਗ ਲਿਆ ਗਿਆ। ਇਸ ਵਿੱਚ ਪੈਂਟਿੰਗ ਮੁਕਾਬਲੇ, ਲੇਖ ਰਚਨਾ ਅਤੇ ਵੇਸਟ ਮਟੀਰੀਅਲ ਤੋ ਪ੍ਰੋਡੇਕਟਸ ਤਿਆਰ ਕਰਨ ਸਬੰਧੀ ਮੁਕਾਬਲੇ ਕਰਵਾਏ ਗਏ। ਇਹਨਾ ਮੁਕਾਬਲਿਆ ਦਾ ਮੁੱਖ ਥੀਮ ਪਾਣੀ ਦੀ ਦੁਰਵਰਤੋ ਨਾ ਕਰਨਾ, ਕੱਚਰੇ ਨੂੰ ਸੜਕਾ ਤੇ ਨਾ ਫੈਲਾਉਣਾ, ਕੱਚਰੇ ਨੂੰ ਅੱਗ ਨਾ ਲਗਾਉਣਾ, ਕੱਚਰੇ ਨੂੰ ਅੱਲਗ-ਅੱਲਗ ਰੱਖਣਾ, ਵਾਤਾਵਰਣ ਸਬੰਧੀ ਦਰਖਤ ਲਗਾਉਣ ਸਬੰਧੀ, ਪਾਣੀ, ਧਰਤੀ, ਆਕਾਸ਼ ਨੂੰ ਦੁਸ਼ਿਤ ਨਾ ਕਰਨ ਸਬੰਧੀ, ਪੈਂਟਿੰਗ, ਲੇਖ ਰਚਨਾ ਅਤੇ ਬੇਸਟ ਆਊਟ ਆਫ ਵੇਸਟ ਮੁਕਾਬਲੇ ਕਰਵਾਏ ਗਏ।ਇਸ ਮੁਕਾਬਲੇ ਵਿੱਚ ਵੱਖ-ਵੱਖ ਸਕੂਲਾ ਦੇ ਲਗਭਗ 37 ਵਿਦਿਆਰਥੀਆ ਨੇ ਭਾਗ ਲਿਆ। ਇਹ ਮੁਕਾਬਲੇ ਮਾਨਵਤਾ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਵਿਖੇ ਕਰਵਾਏ ਗਏ।
ਇਸ ਮੋਕੇ ਤੇ ਪ੍ਰਿੰਸੀਪਲ ਮਾਨਵਤਾ ਪਬਲਿਕ ਸਕੂਲ ਮੈਡਮ ਸਪਨਾ ਨੇ ਆਏ ਹੋਏ ਨਗਰ ਕੌਂਸਲ ਦੇ ਅਧਿਕਾਰੀਆ ਸਟਾਫ, ਵੱਖ-ਵੱਖ ਸਕੁਲਾ ਤੋ ਆਏ ਵਿਦਿਆਰਥੀਆ, ਸਕੂਲ ਇੰਚਾਰਜ ਆਦਿ ਨੂੰ ਜੀ ਆਇਆ ਨੂੰ ਕਿਹਾ ਅਤੇ ਮੁਕਾਬਲਿਆ ਦੀ ਸ਼ੁਰੂਵਾਤ ਕੀਤੀ ਗਈ। ਇਹ ਮੁਕਾਬਲੇ ਲਗਭਗ 2 ਘੰਟੇ ਚਲੇ ਇਹਨਾ ਮੁਕਾਬਲਿਆ ਵਿੱਚ ਵਿਦਿਆਰਥੀਆ ਨੇ ਬੜੀ ਮਿਹਨਤ, ਲਗਨ ਅਤੇ ਦਿਲਚਸਪੀ ਨਾਲ ਭਾਗ ਲਿਆ।ਇਸ ਮੋਕੇ ਤੇ ਵਿਸ਼ੇਸ਼ ਤੋਰ ਤੇ ਪਹੁੰਚੇ ਫਿਰੋਜ਼ਪੁਰ ਦੇ ਵਿਧਾਇਕ ਦੇ ਭਰਾ ਸ਼੍ਰੀ ਹਰਿੰਦਰ ਸਿੰਘ ਖੋਸਾ, ਨਗਰ ਕੌਂਸਲ ਪ੍ਰਧਾਨ ਸ਼੍ਰੀ ਰੋਹਿਤ ਗਰੋਵਰ ਆਦਿ ਤੋ ਇਲਾਵਾ ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ, ਸ਼੍ਰੀ ਗੁਰਿੰਦਰ ਸਿੰਘ ਤੇ ਸ਼੍ਰੀ ਦਵਿੰਦਰ ਸਿੰਘ ਤੋ ਇਲਾਵਾ, ਪ੍ਰੋਗਰਾਮ ਕੁਆਡੀਨੇਟਰ ਸ਼੍ਰੀ ਸਿਮਰਨਜੀਤ ਸਿੰਘ ਅਤੇ ਸ਼੍ਰੀ ਅਮਨਦੀਪ ਤੋ ਨਗਰ ਕੌਂਸਲ ਦਾ ਸਮੂਹ ਸਟਾਫ ਵੀ ਮੋਜੂਦ ਸੀ।
ਅੰਤ ਵਿੱਚ ਹਰਿੰਦਰ ਖੋਸਾ ਅਤੇ ਰੋਹਿਤ ਗਰੋਵਰ ਵੱਲੋ ਸਾਂਝੇ ਤੋਰ ਤੇ ਇਹਨਾ ਵਿਦਿਆਰਥੀਆ ਸ਼ੁਭ ਕਾਮਨਾਵਾ ਦਿੱਤੀਆ ਅਤੇ ਭੱਵਿਖ ਵਿੱਚ ਵੀ ਇਸੇ ਪ੍ਰਕਾਰ ਮੁਕਾਬਲਿਆ ਵਿੱਚ ਭਾਗ ਲੈਂਦੇ ਰਹਿੰਣਗੇ। ਅੰਤ ਵਿੱਚ ਸਮੂਹ ਭਾਗ ਲੈਣ ਵਾਲੇ ਵਿਦਿਆਰਥੀ ਨੂੰ ਭਾਗੀਦਾਰ ਸਰਟੀਫਿਕੇਟ ਅਤੇ ਰੀਫਰੈਸ਼ਮੈਂਟ ਵੀ ਵੰਡੀ ਗਈ।ਉਹਨਾ ਨੇ ਦੱਸਿਆ ਕਿ ਇਹਨਾ ਮੁਕਾਬਲੇ ਦੇ ਨਤੀਜੇ ਵਿਚ ਅਵਲ ਰੱਖਣ ਵਾਲੇ ਵਿਦਿਆਰਥੀਆ ਨੂੰ 2-3 ਅਕਤੂਬਰ ਨੂੰ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ,ਫਿਰੋਜ਼ਪੁਰ ਵਲੋਂ ਸਨਮਾਨਿਤ ਕੀਤਾ ਜਾਵੇਗਾ।