ਡੇਂਗੂ ਦੇ ਸੀਜ਼ਨ `ਚ ਛੋਟੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਮਾਪੇ - ਡਾ. ਜਸਵਿੰਦਰ ਕੁਮਾਰੀ
ਬਲਵਿੰਦਰ ਸਿੰਘ ਧਾਲੀਵਾਲ
- “ਡ੍ਰਾਈ ਡੇ ਫਰਾਈ ਡੇ” ਤਹਿਤ ਡੇਂਗੂ ਸੰਬੰਧੀ ਲੋਕਾਂ ਨੂੰ ਕੀਤਾ ਜਾਗਰੂਕ
ਸੁਲਤਾਨਪੁਰ ਲੋਧੀ 24 ਸਤੰਬਰ 2021 - ਸਿਵਲ ਸਰਜਨ ਕਪੂਰਥਲਾ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਨ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਜਸਵਿੰਦਰ ਕੁਮਾਰੀ ਦੀ ਰਹਿਨੁਮਾਈ ਹੇਠ ਬਲਾਕ ਢਿੱਲਵਾਂ ਅਧੀਨ ਪੈਂਦੇ ਕਈ ਪਿੰਡਾਂ `ਚ ਹੈਲਥ ਸੁਪਰਵਾਈਜ਼ਰ ਅਤੇ ਮੇਲ ਵਰਕਰਾਂ ਵੱਲੋਂ ਡੇਂਗੂ ਦੀ ਰੋਕਥਾਮ ਸੰਬੰਧੀ ਅੱਜ ਡ੍ਰਾਈ ਡੇ ਫਰਾਈ ਡੇ ਮਨਾਇਆ ਗਿਆ ਜਿਸ ਤਹਿਤ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਐਸ.ਐਮ.ਓ ਡਾ. ਜਸਵਿੰਦਰ ਕੁਮਾਰੀ ਨੇ ਦੱਸਇਆ ਕਿ ਡੇਂਗੂ ਸੰਬੰਧੀ ਜਾਗਰੂਕਤਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਲੋਕਾਂ ਨੂੰ ਡੇਂਗੂ ਵਰਗੀ ਬਿਮਾਰੀ ਤੋਂ ਸਮੇਂ ਸਿਰ ਬਚਾਇਆ ਜਾ ਸਕੇ।
ਉਨ੍ਹਾਂ ਵਿਸ਼ੇਸ਼ ਤੌਰ `ਤੇ ਮਾਪੀਆਂ ਨੂੰ ਛੋਟੇ ਬੱਚਿਆਂ ਦਾ ਧਿਆਨ ਰੱਖਣ ਅਤੇ ਉਨ੍ਹਾਂ ਨੂੰ ਪੂਰੇ ਸਰੀਰ ਢੰਕਣ ਵਾਲੇ ਕਪੜੇ ਪਾਉਣ `ਤੇ ਚੰਗੀ ਖੁਰਾਕ ਦੇਣ ਦੀ ਹਦਾਇਤ ਕੀਤੀ। ਇਸ ਮੌਕੇ ਹੈਲਥ ਸੁਪਰਵਾਈਜ਼ਰ `ਤੇ ਵਰਕਰਾਂ ਨੇ ਡੇਂਗੂ ਜਾਂਚ ਦੌਰਾਨ ਲੋਕਾਂ ਨੂੰ ਘਰ ਦੇ ਆਲੇ-ਦੁਆਲੇ ਵਾਧੂ ਪਾਣੀ ਖਣਾ ਨਾ ਹੋਣ ਦੇਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਵੱਲੋਂ ਘਰਾਂ ਦੇ ਬਾਹਰ ਰੱਖੇ ਮਿੱਟੀ ਦੇ ਕੁੱਜੇ, ਗਮਲੀਆਂ, ਟਾਈਰਾਂ ਆਦਿ `ਚ ਖੜੇ ਪਾਣੀ ਨੂੰ ਡੋਲਣ ਲਈ ਕਿਹਾ। ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਅਜੈਪਟੀ ਨਾਂਅ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਉਨ੍ਹਾਂ ਇਹ ਵੀ ਦੱਸਇਆ ਕਿ ਸਾਨੂੰ ਇਸ ਦੇ ਲੱਛਣਾ ਦਾ ਪਤਾ ਲਗਦੇ ਹੀ ਸਮੇਂ ਸਿਰ ਨਜਦੀਕੀ ਸਰਕਾਰੀ ਸਿਹਤ ਕੇਂਦਰ ਵਿਖੇ ਖੂਨ ਜਾਂਚ ਕਰਵਾਉਣ ਉਪਰੰਤ ਇਲਾਜ ਸਮੇਂ ਸਿਰ ਸ਼ੁਰੂ ਕਰਵਾ ਲੈਣਾ ਚਾਹੀਦਾ ਹੈ।
ਇਸ ਮੌਕੇ ਬਲਾਕ ਐਕਸਟੇਂਸ਼ਨ ਐਜੂਕੇਟਰ ਬਿਕਰਮੀਤ ਸਿੰਘ ਅਤੇ ਮੋਨਿਕਾ ਨੇ ਜਾਣਕਾਰੀ ਦਿੰਦਿਆਂ ਡੇਂਗੂ ਸੰਬੰਧੀ ਕੁੱਝ ਖ਼ਾਸ ਗੱਲਾਂ ਦੱਸਇਆ ਜਿਵੇ ਕਿ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ, ਇਹ ਸਾਫ਼ ਪਾਣੀ ਵਿੱਚ ਹੀ ਪਾਈਆ ਜਾਂਦਾ ਹੈ, ਇਹ ਮੱਛਰ ਠੰਡੀ ਥਾਂ `ਤੇ ਛਾਵੇਂ ਜ਼ਿਆਦਾ ਹੁੰਦਾ ਹੈ, ਡੇਂਗੂ ਹੋਣ `ਤੇ ਠੰਡ ਨਾਲ ਬੁਖ਼ਾਰ ਚੜਦਾ ਹੈ, ਸਿਰ, ਅੱਖਾਂ, ਜੋੜਾਂ ਅਤੇ ਸਰੀਰ `ਚ ਦਰਦ ਅਤੇ ਭੁੱਖ ਘੱਟ ਲਗਦੀ ਹੈ। ਉਨ੍ਹਾਂ ਦੱਸਇਆ ਕਿ ਇਸ ਤੋਂ ਬੱਚਣ ਲਈ ਘਰ ਦੇ ਆਲੇ-ਦੁਆਲੇ ਪਾਣੀ ਨੂੰ ਖੜਾ ਨਾ ਹੋਣ ਦਵੋਂ ਅਤੇ ਜੇਕਰ ਪਾਣੀ ਡਰਮ ਆਦਿ `ਚ ਰੱਖਿਆ ਹੈ ਤਾਂ ਉਸ ਨੂੰ ਢੰਕ ਕਿ ਰੱਖੋਂ। ਕੁਲਰਾਂ ਨੂੰ ਸਮੇਂ-ਸਮੇਂ ਸਿਰ ਸਾਫ਼ ਕਰਦੇ ਰਹੋ ਅਤੇ ਗਮਲੀਆਂ `ਚ ਖੜੇ ਵਾਧੂ ਪਾਣੀ ਨੂੰ ਵੀ ਸਮੇਂ ਸਿਰ ਡੋਲਦੇ ਰਹੋ। ਇਸ ਦੇ ਨਾਲ ਹੀ ਸਰੀਰ ਨੂੰ ਪੂਰੀ ਤਰ੍ਹਾਂ ਢੰਕਣ ਵਾਲੇ ਕੱਪੜੇ ਪਾਉਣ ਅਤੇ ਮੱਛਰਾਂ ਤੋਂ ਬੱਚਣ ਲਈ ਮੱਛਰਦਾਨੀ ਜਾਂ ਕ੍ਰਿਮਾਂ ਦਾ ਇਸਤੇਮਾਲ ਕਰਨ ਦੀ ਹਦਾਇਤ ਕੀਤੀ।