ਭਾਵੁਕ ਹੋਏ ਬਲਬੀਰ ਸਿੱਧੂ, ਪੁੱਛਿਆ ਮੇਰਾ ਕਸੂਰ ਕੀ ਐ, ਵੀਡੀਓ ਵੀ ਦੇਖੋ
ਚੰਡੀਗੜ੍ਹ, 26 ਸਤੰਬਰ, 2021: ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅੱਜ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਨੁੰ ਲੈਕੇ ਭਾਵੁਕ ਹੋ ਗਏ ਤੇ ਉਹਨਾਂ ਮੀਡੀਆ ਰਾਹੀਂ ਹਾਈ ਕਮਾਂਡ ਨੁੰ ਪੁੱਛਿਆ’ਮੇਰਾ ਕਸੂਰ ਕੀ ਐ’
ਇਥੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਨਾਲ ਰਲ ਕੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਕਿਹਾਕਿ ਬਤੌਰ ਸਿਹਤ ਮੰਤਰੀ ਉਹਨਾਂ ਨੇ ਬਹੁਤ ਮਿਹਨਤ ਕੀਤੀਤੇ ਕੋਰੋਨਾ ਕਾਲ ਵਿਚ ਪੰਜਾਬੀਆਂ ਦੇ ਬਚਾਅ ਵਾਸਤੇ ਸਿਰਤੋੜ ਯਤਨ ਕੀਤੇ ਜਿਸਦੀ ਸ਼ਲਾਘਾ ਕੈਨੇਡਾ ਦੀ ਸੰਸਦ ਵਿਚ ਵੀ ਹੋਈ। ਉਹਨਾਂ ਕਿਹਾ ਕਿ ਜੇਕਰ ਹਾਈ ਕਮਾਂਡ ਉਹਨਾਂ ਨੂੰ ਕਹਿੰਦੀ ਕਿ ਅਸਤੀਫਾ ਦੇ ਦਿਓ ਤਾਂ ਸਭ ਤੋਂ ਪਹਿਲਾਂ ਉਹ ਅਸਤੀਫਾ ਦਿੰਦੇ ਪਰ ਇਸ ਤਰੀਕੇ ਜ਼ਲੀਲ ਕਰ ਕੇ ਮੰਤਰੀ ਦੇ ਅਹੁਦੇ ਤੋਂ ਕਿਉਂ ਹਟਾਇਆ ਗਿਆ, ਇਸਨੂੰ ਲੈ ਕੇ ਸਮੁੱਚੇ ਮੁਹਾਲੀ ਜ਼ਿਲ੍ਹੇ ਦੇ ਲੋਕਾਂ ਵਿਚ ਰੋਸ ਹੈ।
ਇਸੇ ਤਰੀਕੇ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਬਤੌਰ ਬਿਜਲੀ ਮੰਤਰੀ ਤੇ ਮਾਲ ਮੰਤਰੀ ਆਪਣੀਆਂ ਪ੍ਰਾਪਤੀਆਂ ਗਿਣਾਈਆਂ ਤੇ ਕਿਹਾ ਕਿ ਉਹ ਹੈਰਾਨ ਹਨ ਕਿ ਹਾਈ ਕਮਾਂਡ ਨੇ ਸਾਨੂੰ ਕਿਉਂ ਹਟਾਇਆ।
ਵੀਡੀਓ ਵੀ ਦੇਖੋ...
https://www.facebook.com/BabushahiDotCom/videos/144176611261104