ਮਾਲਵਾ ਸੱਭਿਆਚਾਰਕ ਮੰਚ ਨੇ ਮਨਾਇਆ ਅੰਤਰਰਾਸ਼ਟਰੀ ਧੀ ਦਿਵਸ, ਮੰਚ 27 ਸਾਲਾ ਤੋਂ ਮਨਾਉਂਦਾ ਆ ਰਿਹਾ ਹੈ ਧੀਆਂ ਦੀ ਲੋਹੜੀ
ਲੁਧਿਆਣਾ 26 ਸਤੰਬਰ 2021 - ਅੰਤਰਰਾਸ਼ਟਰੀ ਧੀ ਦਿਵਸ ਤੇ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਮਹਿਲਾ ਪ੍ਰਧਾਨ ਬੀਬੀ ਬਰਜਿੰਦਰ ਕੌਰ ਕੌਂਸਲਰ, ਚਮਨ ਲਾਲ ਬੱਤਰਾ, ਕਨਵੀਨਰ ਰਵਿੰਦਰ ਰੰਗੂਵਾਲ ਨੇ ਕਿਹਾ ਕਿ ਅੱਜ ਵਿਸ਼ਵ ਭਰ ਅੰਦਰ ਧੀ ਦਿਵਸ ਮਨਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਗੁਰੂਆਂ ,ਪੀਰਾਂ ਤੇ ਪੈਗੰਬਰਾਂ ਦੀ ਧਰਤੀ ਹੈ । ਗੁਰਬਾਣੀ ਵਿੱਚ ਵੀ ਮਹਿਲਾ ਵਰਗ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਬਾਵਾ ਨੇ ਕਿਹਾ ਕਿ ਮਾਲਵਾ ਸੱਭਿਆਚਾਰਕ ਮੰਚ ਪਿਛਲੇ 27 ਵਰ੍ਹਿਆਂ ਤੋਂ ਧੀਆਂ ਦੀ ਲੋਹੜੀ ਮਨਾ ਕੇ ਸਮਾਜ ਅੰਦਰ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹੈ ਕਿ ਲੜਕਿਆਂ ਤੇ ਲੜਕੀਆਂ ਵਿੱਚ ਕੋਈ ਫਰਕ ਨਹੀਂ ਹੈ । ਉਨ੍ਹਾਂ ਕਿਹਾ ਕਿ ਅੱਜ ਸਮਾਜ ਦਾ ਕੋਈ ਅਜਿਹਾ ਖੇਤਰ ਨਹੀਂ ਹੈ ,ਜਿੱਥੇ ਕਿ ਸਾਡੀਆਂ ਧੀਆਂ ਨੇ ਆਪਣੀ ਕਾਬਲੀਅਤ ਦੇ ਦਮ ਤੇ ਵਿਸ਼ੇਸ਼ ਮੁਕਾਮ ਪ੍ਰਾਪਤ ਨਾ ਕੀਤਾ ਹੋਵੇ ।ਉਨ੍ਹਾਂ ਕਿਹਾ ਗਿਆ ਜੋ ਲੋਕ ਲੜਕੀ ਹੋਣ ਤੇ ਮਾਂ ਦੇ ਗਰਭ ਵਿੱਚ ਮਾਰ ਦੇਣ ਦਾ ਪਾਪ ਕਰਦੇ ਹਨ ਉਨ੍ਹਾਂ ਦੇ ਖਿਲਾਫ ਧਾਰਾ 302ਦੇ ਤਹਿਤ ਮਾਮਲਾ ਦਰਜ ਹੋਣਾ ਚਾਹੀਦਾ ਹੈ ।