ਦਸਮੇਸ਼ ਡੈਂਟਲ ਕਾਲਜ ਦਾ ਬੀ.ਡੀ.ਐੱਸ ਦਾ ਤੀਜੇ ਸਾਲ ਦਾ ਨਤੀਜਾ ਰਿਹਾ ਸ਼ਾਨਦਾਰ
ਪਰਵਿੰਦਰ ਸਿੰਘ ਕੰਧਾਰੀ
- 96.65% ਵਿਦਿਆਰਥੀਆਂ ਨੇ ਪਹਿਲੇ ਦਰਜੇ 'ਚ ਪ੍ਰੀਖਿਆ ਪਾਸ ਕਰਕੇ ਕਾਲਜ ਦੇ ਨਾਮ ਨੂੰ ਲਗਾਏ ਚਾਰ ਚੰਨ
- ਕਾਲਜ ਦੇ ਹਿੱਸੇ ਆਈਆਂ 12 ਡਿਸਟੈਂਕਸ਼ਨ
ਫ਼ਰੀਦਕੋਟ, 26 ਸਤੰਬਰ 2021 - ਮੈਡੀਕਲ ਸਿੱਖਿਆ ਖੇਤਰ 'ਚ ਹਮੇਸ਼ਾ ਵੱਡੀਆਂ ਮੱਲ੍ਹਾਂ ਮਾਰਨ ਵਾਲੀ ਇਲਾਕੇ ਦੀ ਮਾਣਮੱਤੀ ਵਿੱਦਿਅਕ ਸੰਸਥਾ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦਾ ਬੀ.ਡੀ.ਐੱਸ. ਦਾ ਤੀਜੇ ਸਾਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਦੇ ਪਿ੍ੰਸੀਪਲ ਡਾ.ਐੱਸ.ਪੀ.ਐੱਸ.ਸੋਢੀ ਨੇ ਦੱਸਿਆ ਕਿ ਕਾਲਜ ਦੇ ਡਾਇਰੈੱਕਟਰ ਡਾ.ਗੁਰਸੇਵਕ ਸਿੰਘ ਅਤੇ ਜੁਆਇੰਟ ਡਾਇਰੈੱਕਟਰ ਸਵਰਨਜੀਤ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਕਾਲਜ ਦੇ 96.65 ਵਿਦਿਆਰਥੀਆਂ ਨੇ ਪਹਿਲੇ ਦਰਜੇ 'ਚ ਪ੍ਰੀਖਿਆ ਪਾਸ ਕਰਕੇ, ਕਾਲਜ, ਅਧਿਆਪਕਾਂ ਤੇ ਆਪਣੇ ਮਾਤਾ-ਪਿਤਾ ਦੇ ਨਾਮ ਨੂੰ ਚਾਰ ਚੰਨ ਲਗਾਏ ਹਨ |
ਉਨ੍ਹਾਂ ਦੱਸਿਆ ਕਾਲਜ ਦੇ ਹਿੱਸੇ 12 ਵਿਸ਼ੇਸ਼ ਦਰਜੇ (ਡਿਸਟੈਂਕਸ਼ਨ) ਵੀ ਆਏ | ਉਨ੍ਹਾਂ ਦੱਸਿਆ ਕਾਲਜ ਦੀ ਵਿਦਿਆਰਥਣ ਸਾਕਸ਼ੀ ਨੇ 600 ਅੰਕਾਂ 'ਚੋਂ 466 ਅੰਕ ਲੈ ਕੇ ਕਾਲਜ 'ਚੋਂ ਪਹਿਲਾ, ਖੁਸ਼ੀ ਨੇ 461 ਅੰਕ ਲੈ ਕੇ ਦੂਜਾ, ਸਮਾਈਲ ਮੌਂਗਾ ਨੇ 455 ਅੰਕ ਲੈ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਦੇ ਨਾਲ ਹੀ ਵਿਵੇਕ ਕੁਮਾਰ ਨੇ 449, ਜੈਦੀਪ ਚਾਹਲ ਨੇ 447, ਅਮਨਦੀਪ ਕੌਰ ਨੇ 447, ਦੀਪਪਿੰਦਰ ਕੌਰ ਨੇ 444, ਕਸ਼ਿਸ਼ ਜੁਨੇਜਾ ਨੇ 441, ਗੁਰਲੀਨ ਕੌਰ ਨੇ 440, ਜੈਤਵਿਆ ਵਧਾਵਨ ਨੇ 438 ਅਤੇ ਪਾਰੁਲਦੀਪ ਨੇ 436 ਅੰਕ ਲੈ ਕੇ ਕਾਲਜ ਅਤੇ ਅਧਿਆਪਕਾਂ ਦਾ ਮਾਣ ਵਧਾਇਆ ਹੈ |
ਕਾਲਜ ਵਿਦਿਆਰਥਣ ਸਾਕਸ਼ੀ, ਖੁਸ਼ੀ, ਵਿਵੇਕ ਕੁਮਾਰ ਨੇ ਦੋ-ਦੋ ਵਿਸ਼ਿਆਂ 'ਚ ਅਤੇ ਸਮਾਈਲ ਮੌਂਗਾ, ਅਮਨਦੀਪ ਕੌਰ, ਗੁਰਲੀਨ ਕੌਰ, ਅਦਿੱਤਿਆ ਰਾਜ, ਅਦਿੱਤਿਆ ਖੁੱਲਰ, ਵਿੰਕਲ ਨੇ ਇੱਕ-ਇੱਕ ਵਿਸ਼ੇ 'ਚ ਡਿਸਟੈਂਕਸ਼ਨ ਹਾਸਲ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ | ਇਸ ਮੌਕੇ ਕਾਲਜ ਦੇ ਡਾਇਰੈੱਕਟਰ, ਜੁਆਇੰਟ ਡਾਇਰੈੱਕਟਰ ਅਤੇ ਪਿ੍ੰਸੀਪਲ ਨੇ ਸਮੂਹ ਸਫ਼ਲ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ, ਭਵਿੱਖ 'ਚ ਪ੍ਰਾਪਤੀਆਂ ਦਾ ਸਿਲਸਿਲਾ ਜਾਰੀ ਰੱਖਣ ਵਾਸਤੇ ਉਤਸ਼ਾਹਿਤ ਕੀਤਾ |