ਕਿਸਾਨ ਯੂਨੀਅਨਾਂ ਵਲੋਂ ਦਿੱਤੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਜ਼ਿਲ੍ਹਾ ਰੂਪਨਗਰ ਵਿਚ 27 ਸਤੰਬਰ ਨੂੰ ਧਾਰਾ 144 ਲਾਗੂ
ਹਰੀਸ਼ ਕਾਲੜਾ
- ਕਿਸੇ ਵੀ ਕਿਸਮ ਦੇ ਹਥਿਆਰ ਲੈ ਕੇ ਚੱਲਣ ਦੀ ਮਨਾਹੀ
ਰੂਪਨਗਰ, 26 ਸਤੰਬਰ 2021:ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਯੂਨੀਅਨਾ ਵਲੋਂ 27 ਸਤੰਬਰ, 2021 ਨੂੰ ਬੰਦ ਦਾ ਸੱਦਾ ਦਿੱਤਾ ਗਿਆ ਹੈ।ਇਸ ਬੰਦ ਦੌਰਨਾ ਕਿਸਾਨ ਯੂਨੀਅਨਾ ਵਲੋਂ ਸੜਕੀ, ਰੇਲ ਆਵਾਜਾਈ ਤੇ ਚੱਕਾ ਜਾਮ ਕੀਤਾ ਜਾਵੇਗਾ।ਇਸ ਬੰਦ ਦੀ ਹਮਾਇਤ ਮਜ਼ਦੂਰ, ਵਿਦਿਆਰਥੀ, ਸਮਾਜਿਕ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਵਲੋਂ ਵੀ ਕੀਤੀ ਗਈ ਹੈ।
ਉਪਰੋਕਤ ਸਥਿੱਤੀ ਦੇ ਮੱਦੇਨਜ਼ਰ ਜਿਲ੍ਹਾ ਰੂਪਨਗਰ ਵਿੱਚ ਅਮਨ ਦੀ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਕਿਸੇ ਵੀ ਕਿਸਮ ਦੇ ਅਗਨ ਸਾਸ਼ਤਰ, ਅਸਲਾ, ਵਿਸਫੋਟਕ ਜਲਣਸ਼ੀਲ ਵਸਤਾਂ ਅਤੇ ਤੇਜਧਾਰ ਹਥਿਆਰ ਜਿਵੇਂ ਕਿ ਟਾਕੂਏ, ਬਰਛੇ, ਤ੍ਰਿਸ਼ੂਲ ਆਦਿ ਚੁੱਕਣ/ਲੈ ਕੇ ਚੱਲਨ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ।ਇਹ ਹੁਕਮ ਆਰਮੀ ਪਰਸਨਲ, ਪੈਰਾ ਮਿਲਟਰੀ ਫੋਰਸਿਜ਼ ੳਤੇ ਪੁਲਿਸ ਕਰਮਚਾਰੀਆਂ ਉੱਪਰ ਲਾਗੂ ਨਹੀਂ ਹੋਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਵਲੋਂ ਫੋਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ।
ਇਹ ਹੁਕਮ ਇੱਕ ਦਿਨ ਜਾਣੀ ਕਿ 27 ਸਤੰਬਰ, 2021 ਲਈ ਲਾਗੂ ਰਹਿਣਗੇ।