ਭਾਰਤ ਬੰਦ ਦਾ ਆਮ ਆਦਮੀ ਪਾਰਟੀ ਵਲੋਂ ਪੂਰਾ ਸਮਰਥਨ ਦੇਣ ਦਾ ਐਲਾਨ
ਜੀ ਐਸ ਪੰਨੂ
- ਕੇਂਦਰ ਸਰਕਾਰ ਦੀ ਲੋਕ ਮਾਰੂ ਨੀਤਿਆਂ ਅਤੇ ਖੇਤੀ ਕਾਨੂੰਨ ਖਿਲਾਫ ਚਲ ਰਹੇ ਸੰਘਰਸ਼ ਨੂੰ ਲੈ ਕੇ ਲੋਕ ਹੋਣ ਲਾਮਬੰਦ- ਤੇਜਿੰਦਰ ਮਹਿਤਾ
ਪਟਿਆਲਾ, 26 ਸਤੰਬਰ 2021 - ਸੰਯੁਕਤ ਕਿਸਾਨ ਮੋਰਚਾ ਵੱਲੋ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸਿਰੇ ਚੜਾਉਂਦਿਆਂ ਆਮ ਆਦਮੀ ਪਾਰਟੀ ਜ਼ਿਲ੍ਹਾ ਪਟਿਆਲਾ ਸ਼ਹਿਰ ਦੀ ਟੀਮ ਵੱਲੋ ਸਮਰਥਨ ਦੇਣ ਦੀ ਗੱਲ ਕਹੀ ਗਈ ਹੈ। ਜਾਣਕਾਰੀ ਦਿੰਦਿਆਂ ਆਪ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਉਕਤ ਕਾਲ ਨੂੰ ਸ਼ਹਿਰ ਚ ਜਿੱਥੇ ਜਿੱਥੇ ਕਿਸਾਨ ਸੰਗਠਨਾਂ ਵੱਲੋ ਆਪਣੀ ਸੰਘਰਸ਼ੀ ਜਿੱਤ ਲਈ ਝੰਡੇ ਗੱਡੇ ਜਾਣਗੇ, ਉਥੇ ਆਪ ਵਲੰਟੀਅਰਾਂ ਅਤੇ ਵਰਕਰਾਂ ਵਲੋਂ ਘਰ ਘਰ ਪਹੁੰਚ ਕੇ ਉਸਨੂੰ ਆਪਣਾ ਸਮਰਥਨ ਦਿੰਦਿਆਂ ਸਫਲ ਬਣਾਉਣ ਦਾ ਯਤਨ ਕੀਤਾ ਜਾਵੇਗਾ।
ਤੇਜਿੰਦਰ ਮਹਿਤਾ ਨੇ ਅੱਗੇ ਖੇਤੀ ਕਾਨੂੰਨ ਖਿਲਾਫ ਚਲ ਰਹੇ ਸੰਘਰਸ਼ ਦੇ ਚੱਲਦਿਆਂ ਕੇਂਦਰ ਸਰਕਾਰ ਦੀ ਲੋਕ ਮਾਰੂ ਨੀਤਿਆਂ ਖਿਲਾਫ ਲਾਮਬੰਦ ਹੋਣ ਦਾ ਸੰਦਾ ਦਿੰਦਿਆਂ ਦੇਸ ਵਿਆਪਕ ਬੰਦ ਦੇ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕੇਂਦਰ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ ਆਪਣੇ ਅੜੀਅਲ ਰਵੱਈਏ ਤੋਂ ਜਾਣੀ ਜਾਂਦੀ ਕੇਂਦਰ ਦੀ ਮੌਦੀ ਸਰਕਾਰ ਹੁਣ ਵੀ ਕਾਰਪੌਰੇਟ ਘਰਾਣਿਆਂ ਦਾ ਭੱਲਾ ਸੋਚਣ ਚ ਮਸਰੂਫ ਹੈ, ਉਨ੍ਹਾਂ ਨੂੰ ਸੜਕਾਂ ਤੇ ਆਪਣੇ ਹਕ ਲਈ ਰੂਲਣ ਵਾਲੇ ਕਿਸਾਨ ਭਰਾਵਾਂ ਦਾ ਦਰਦ ਨਹੀਂ ਦਿਖਾਈਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵਪਾਰ ਵੀ ਪੂਰੀ ਤਰਾਂ ਤੋ ਤ੍ਰਸਤ ਹੋਕੇ ਰਹਿ ਗਿਆ ਹੈ ਅਤੇ ਜੇਕਰ ਇਹੀ ਦੋਰ ਜਾਰੀ ਰਿਹਾ, ਤਾਂ ਉਹ ਦਿਨ ਦੂਰ ਨਹੀਂ ਜਦੋ ਸਾਰਿਆਂ ਨੂੰ ਇਸਦਾ ਖਾਮਿਆਜਾ ਭੁੱਗਤਣਾ ਪਵੇਗਾ।
ਇਸ ਲਈ ਅੱਜ ਜਰੂਰਤ ਹੈ ਸਾਰਿਆਂ ਨੂੰ ਇਕ ਫ਼ਰੰਟ ਤੇ ਇੱਕਠੇ ਹੌਕੇ ਕਿਸਾਨਾਂ ਨੂੰ ਸਮਰਥਨ ਕਰਨ ਦਾ। ਜਿਸਦੇ ਲਈ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਹੋਕੇ ਇਸ ਸੰਘਰਸ਼ ਨੂੰ ਸਫਲ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਮਹਿਤਾ ਨੇ ਪੰਜਾਬ ਸਰਕਾਰ ਦੀ ਸਿਆਸਤ ਨੂੰ ਵੀ ਆੜੇ ਹੱਥੀ ਲੈਦਿਆਂ ਕਿਹਾ ਕਿ ਪਹਿਲਾਂ ਆਪਣੇ ਰੁਜਗਾਰ ਦੀ ਮੰਗ ਨੂੰ ਲੈ ਕੇ ਰੋਜ਼ਾਨਾ ਭਿੰਨ-ਭਿੰਨ ਸੰਗਠਨਾਂ ਵੱਲੌਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਹੁਣ ਕਾਂਗਰਸ ਦੇ ਨਵੇਂ ਸਿਆਸੀ ਡਰਾਮੇ ਨੇ ਫ਼ਿਰ ਇਨ੍ਹਾਂ ਦੇ ਲੀਹਾਂ ਤੇ ਪੈਦੀਆਂ ਮੰਗਾਂ ਨੂੰ ਦੁਬਾਰਾ ਲਾਰਿਆਂ ਚ ਡੋਬ ਕੇ ਰੱਖ ਦਿੱਤਾ ਹੈ। ਜਿਸਦੀ ਜਿੰਨੀ ਨਿੰਦਾ ਕੀਤੀ ਜਾਵੇ, ਉਨੀਂ ਘੱਟ ਹੈ।