ਕੱਚੇ ਅਧਿਆਪਕ ਹੈੱਡ ਵਰਕਸ 'ਤੇ ਬਣੇ ਪੁਲ ਤੇ ਚੜ੍ਹੇ
ਹਰੀਸ਼ ਕਾਲੜਾ
- ਸਰਕਾਰ ਖਿਲਾਫ ਕਰਨ ਲੱਗੇ ਨਾਅਰੇਬਾਜ਼ੀ
ਰੂਪਨਗਰ,26 ਸਤੰਬਰ 2021:ਰੂਪਨਗਰ ਜਲੰਧਰ ਮਾਰਗ ਤੇ ਅਤਿ ਸੁਰੱਖਿਆ ਵਾਲੇ ਸਤਲੁੱਜ਼ ਦਰਿਆ ਪੁੱਲ ਤੇ ਬਣੇ ਹੈੱਡ ਵਰਕਸ ਤੇ ਸੁਰੱਖਿਆ ਮੁਲਾਜ਼ਮ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਅੱਜ ਸ਼ਹੀਦ ਭਗਤ ਸਿੰਘ ਨਗਰ ਨਵਾਸ਼ਹਿਰ ਤੇ ਰੂਪਨਗਰ ਵੱਲ ਤੋਂ ਕੱਚੇ ਅਧਿਆਪਕਾਂ ਨੇ ਹੈੱਡ ਵਰਕਸ ਤੇ ਹੱਥਾ ਵਿਚ ਪੈਟਰੋਲ ਦੀ ਬੋਤਲ ਲੈ ਕੇ ਉੱਪਰ ਚੜ੍ਹ ਗਏ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨ ਲੱਗ ਪਏ ਅਤੇ ਬਾਕੀ ਅਧਿਆਪਕ ਸੜਕ ਤੇ ਬੈਠ ਗਏ।
ਦੱਸਣਯੋਗ ਹੈ ਕਿ ਕੱਚੇ ਅਧਿਆਪਕ ਯੂਨੀਅਨ ਪੰਜਾਬ ਦਾ ਪੱਕਾ ਮੋਰਚਾ ਪੰਜਾਬ ਸਕੂਲ ਸਿਖਿਆ ਬੋਰਡ ਮੋਹਾਲੀ ਵਿਖੇ ਚੱਲ ਰਿਹਾ ਹੈ।ਆਗੂਆਂ ਨੇ ਅੱਜ ਚੁੱਪ ਚਪੀਤੇ ਹੀ ਆ ਕੇ ਹੈੱਡ ਵਰਕਸ ਪੁੱਲ ਤੇ ਚੜ੍ਹ ਜਾਣ ਨੂੰ ਅੰਜ਼ਾਮ ਦੇ ਦਿੱਤਾ ਜੋ ਕਿ ਪੱਕੇ ਮੋਰਚਾ ਦਾ ਹੀ ਇੱਕ ਪਾਰਟ ਸੀ ।ਕੱਚੇ ਅਧਿਆਪਕਾਂ ਦੀ ਕਾਰਵਾਈ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਸਾਨ ਦੇ ਅਧਿਕਾਰੀ ਮੋਕੇ ਤੇ ਪਹੁੰਚ ਗਏ। ਮੌਕੇ ਤੇ ਪਹੁੰਚੇ ਸਿਟੀ ਇੰਚਾਰਜ਼ ਸੁਨੀਲ ਕੁਮਾਰ ਨੇ ਆਧਿਆਪਕਾਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਧਿਆਪਕ ਆਪਣੀ ਜ਼ਿੱਦ ਤੇ ਅੜੇ ਰਹੇ।ਕੱਚੇ ਅਧਿਆਪਕ ਯੂਨੀਅਨ ਪੰਜਾਬ ਦੀ ਕਨਵੀਨਰ ਵੀਰਪਾਲ ਕੋਰ ਨੇ ਕਿਹਾ ਕਿ ਸਰਕਾਰ ਜਿਹੜੇ ਅਧਿਆਪਕਾਂ ਨੇ ਆਉਣ ਵਾਲੇ ਭਵਿੱਖ ਦਾ ਜੀਵਨ ਸੁਵਾਰਨਾ ਹੈ ਉਸ ਨੂੰ ਅੱਜ ਧਰਨੇ ਦੇਣ ਲਈ ਮਜਬੂਰ ਕਰ ਦਿੱਤਾ ਹੈ।
ਉਨਾਂ ਕਿਹਾ ਕਿ 13 ਹਜਾਰ ਅਧਿਆਪਕ ਅੱਜ ਸੜਕ ਤੇ ਆਪਣੀ ਹੋਂਦ ਨੂੱ ਬਚਾਉਣ ਲਈ ਧਰਨੇ ਦੇ ਰਿਹਾ ਹੈ ਤੇ ਨਵ ਨਿਯੁਕਤ ਮੁੱਖ ਮੰਤਰੀ ਖੁਸ਼ੀ ਵਿਚ ਭੰਗੜੇ ਪਾ ਰਿਹਾ ਹੈ। ਉਨਾਂ ਕਿਹਾ ਕਿ ਸਾਡੇ ਗੁਰੂਆਂ ਨੇ ਅੋਰਤ ਦਾ ਸਤਿਕਾਰ ਕੀਤਾ ਹੈ ਤੇ ਸਮੇਂ ਦੀ ਸਰਕਾਰਾਂ ਬੇਰੁਜਗਾਰੀ ਦੇ ਆਲਮ ਵਿਚ ਆਪਣੇ ਹੱਕਾਂ ਲਈ ਲੜ੍ਹ ਰਹੀ ਬੀਬੀਆ ਤੇ ਡੰਡੇ ਵਰਾਏ ਜਾ ਰਹੇ ਹਨ। ਉਨਾਂ ਕਿਹਾਕਿ ਇਹ ਧਰਨਾ ਉਦੋਂ ਤੱਕ ਨਹੀ ਚੁੱਕਿਆ ਜਾਵੇਗਾ ਜਦੋਂ ਤੱਕ ਸਰਕਾਰ ਰੈਗੂਲਰ ਕਰਨ ਦੇ ਨਿਯੁਕਤੀ ਪੱਤਰ ਨਹੀ ਦਿੰਦੀ। ਉਨਾਂ ਕਿਹਾਕਿ ਸਰਕਾਰ ਨੇ ਟੀਚਰਾਂ ਦੀ ਨਵੀਆਂ ਪੋਸਟਾਂ ਕੱਢੀਆਂ ਸਨ ਪਰ ਜਿਹੜੇ ਅਧਿਆਪਕ 18 ਸਾਲਾ ਤੋਂ ਨਿਗੁਣੀਆ ਤਨਖਾਹਾ ਤੇ ਕੰਮ ਕਰ ਰਹੇ ਹਨ ਉਨਾਂ ਨੂੰ ਪਹਿਲਾ ਪੱਕੇ ਕਰਕੇ ਫਿਰ ਨਵੀ ਭਰਤੀ ਕਰਨੀ ਚਾਹੀਦੀ ਹੈ।
ਵੀਰਪਾਲ ਕੋਰ ਨੇ ਕਿਹਾਕਿ ਕਾਂਗਰਸ ਸਰਕਾਰ ਦੇ ਮੰਤਰੀਆ ਤੇ ਸਿਖਿਆ ਵਿਭਾਗ ਦੇ ਅਧਿਕਾਰੀਆ ਨੇ ਹੁਣ ਤੱਕ ਯੂਨੀਅਨ ਆਗੂਆ ਨੂੱ ਭਰੋਸੇ ਦਿੱਤੇ ਹਨ ਪਰ ਕੀਤਾ ਕੁੱਝ ਨਹੀ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਨੂੰ ਕੁਝ ਮਹੀਨੇ ਬਾਕੀ ਹਨ।ਧਰਨੇ ਵਾਲੇ ਸਥਾਨ ਤੇ ਪਹੁੰਚੇ ਤਹਿਸੀਲਦਾਰ ਕੁਲਦੀਪ ਸਿੰਘ ਨੇ ਯੂਨੀਅਨ ਆਗੂਆ ਨੂੱ ਗੱਲਬਾਤ ਲਈ ਰਾਜੀ ਕੀਤਾ ਉਪਰੰਤ ਯੂੇਨੀਅਨ ਆਗੂਆ ਦੀ ਮੁੱਖ ਮੰਤਰੀ ਦੇ ਡਿਪਟੀ ਪਿਸੀਪਲ ਸਕੱਤਰ ਮਨਕਮਲ ਸਿੰਘ ਚਾਹਲ ਨਾ ਲ ਮੋਰਿੰਡਾ ਵਿਖੇ ਮੀਟਿੰਗ ਕਰਵਾਈ ਗਈ ਅਤੇ ਚਾਹਲ ਨੇ ਯੂਨੀਅਨ ਆਗੂ ਵੀਰਪਾਲ ਕੋਰ ਤੇ ਗਗਨਦੀਪ ਸਿੰਘ ਨੂੱ ਭਰੋਸਾ ਦਿੱਤਾ ਕਿ ਕੱਲ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨਾਲ ਮੀਟਿੰਗ ਕਰਵਾਊਣ ਦਾ ਭਰੋਸਾ ਦਿੱਤਾ । ਆਗੂਆਂ ਨੇ ਰੂਪਨਗਰ ਹੈੱਡ ਵਰਕਸ ਤੇ ਬੈਠੇ ਆਪਣੇ ਸਾਥੀਆ ਨਾਲ ਮਸ਼ਵਰਾ ਕਰਨ ਉਪਰੰਤ ਆਪਣੇ ਸਾਥੀਆ ਨੰ ਹੈੱਡ ਵਰਕਸ ਤੋਂ ਉਤਾਰਿਆ ।