ਬ੍ਰਹਮ ਮਹਿੰਦਰਾ ਦੀ ਕੈਬਨਿਟ ਚ ਮੁੜ ਤੋਂ ਸਰਦਾਰੀ ਕਾਇਮ, ਵਰਕਰਾਂ ਵਿਚ ਖੁਸ਼ੀ ਦੀ ਲਹਿਰ
ਜਗਤਾਰ ਸਿੰਘ
ਪਟਿਆਲਾ 26 ਸਤੰਬਰ 2021 : ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੇ ਦੂਸਰੀ ਵਾਰ ਕੈਬਨਿਟ 'ਚ ਸ਼ਾਮਲ ਹੋਣ 'ਤੇ ਕਾਂਗਰਸੀਆਂ 'ਚ ਖੁਸ਼ੀ ਦੀ ਲਹਿਰ ਹੈ। ਬ੍ਰਹਮ ਮੋਹਿੰਦਰਾ ਪਾਰਟੀ ਲਈ ਹਰ ਕੁਰਬਾਨੀ ਦੇਣ ਵਾਲੇ ਸੱਚੇ ਸਿਪਾਹੀ ਅਤੇ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਪਾਉਣ ਵਾਲੇ ਸੀਨੀਅਰ ਆਗੂ ਹਨ, ਇਸ ਦੇ ਚੱਲਦਿਆਂ ਹੀ ਉਨਾਂ੍ਹ ਨੂੰ ਦੂਸਰੀ ਵਾਰ ਕੈਬਨਿਟ 'ਚ ਸ਼ਾਮਲ ਕੀਤਾ ਗਿਆ ਹੈ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਘੱਟ ਗਿਣਤੀ ਕਮਿਸ਼ਨ ਮੈਂਬਰ ਬਹਾਦਰ ਖਾਨ ਅਤੇ ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੰਜੀਵ ਕਾਲੂ ਦੀ ਅਗਵਾਈ ਹੇਠ ਕਾਂਗਰਸੀ ਕੌੰਸਲਰਾਂ ਨੇ ਖੁਸ਼ੀ ਮਨਾਉਣ ਮੌਕੇ ਕੀਤਾ। ਕਾਂਗਰਸੀ ਆਗੂਆਂ ਨੇ ਕਿਹਾ ਕਿ ਬ੍ਰਹਮ ਮਹਿੰਦਰਾ ਨੇ ਹਰ ਸਥਿਤੀ 'ਚ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਹੈ।
ਵਿਰੋਧੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਵਿਧਾਇਕ ਰਹਿੰਦਿਆਂ ਹਲਕੇ ਦੇ ਨਾਲ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਹਨ। ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਦੇਖਦਿਆਂ ਹੀ ਅੱਜ ਉਨਾਂ੍ਹ ਨੂੰ ਮੁੜ ਕੈਬਨਿਟ ਦੀ ਪਹਿਲੀ ਕਤਾਰ ਵਿੱਚ ਨਵੀਂ ਕੈਬਨਿਟ 'ਚ ਸਭ ਤੋਂ ਪਹਿਲਾ ਸਥਾਨ ਦਿੱਤਾ ਗਿਆ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਹਲਕੇ ਦਾ ਹਰ ਨਾਗਰਿਕ ਮੋਹਿੰਦਰਾ ਪਰਿਵਾਰ ਦੀ ਇਸ ਖੁਸ਼ੀ 'ਚ ਸ਼ਰੀਕ ਹੈ। ਇਸ ਮੌਕੇ ਮਦਨ ਭਾਰਦਵਾਜ ਆਲੋਵਾਲ, ਹੁਸਿਆਰ ਸਿੰਘ ਕੈਦੂਪੁਰ, ਹਰਵਿੰਦਰ ਸ਼ੁਕਲਾ, ਹਰਦੀਪ ਸਿੰਘ ਖਹਿਰਾ, ਹਰਮਿੰਦਰ ਪਾਲ ਸਰਮਾ ਹੈਪੀ ,ਸੇਵਕ ਸਿੰਘ ਝਿੱਲ, ਸੰਜੀਵ ਸ਼ਰਮਾ ਅਮਰਪ੍ਰਰੀਤ ਬੋਬੀ, ਮਨੋਜ ਠਾਕੁਰ, ਸੇਵਾ ਸਿੰਘ ਦਿਗਪਾਲ, ਰਾਜੇਸ ਸ਼ਰਮਾ ਰਾਜੂ, ਭੂਵੇਸ਼ ਤਿਵਾੜੀ, ਹਰਜਸਪਾਲ ਮੰਡੋੜ ਤੇ ਬ੍ਰਹਮ ਮਹਿੰਦਰਾ ਦੀ ਟੀਮ ਦੇ ਹੋਰ ਆਗੂ ਵੀ ਹਾਜ਼ਰ ਸਨ ।