← ਪਿਛੇ ਪਰਤੋ
ਸਿੰਘ ਚੰਨੀ ਪੁੱਜੇ ਸਪੀਕਰ ਦੀ ਰਿਹਾਇਸ਼ 'ਤੇ
ਹਰੀਸ਼ ਕਾਲੜਾ
ਰੂਪਨਗਰ,28 ਸਤੰਬਰ 2021:ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਖੜਕਲਾਂ ਨੂੰ ਜਾਂਦੇ ਹੋਏ ਅਚਾਨਕ ਰੋਪੜ ਵਿਖੇ ਸਪੀਕਰ ਸ੍ਰੀ ਰਾਣਾ ਕੇ.ਪੀ ਸਿੰਘ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ੱਤੇ ਪਹੁੰਚੇ।ਜਿੱਥੇ ਸਪੀਕਰ ਸ੍ਰੀ ਰਾਣਾ ਕੇ.ਪੀ ਸਿੰਘ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ।ਕੁਝ ਸਮਾਂ ਸਪੀਕਰ ਸਾਹਿਬ ਦੀ ਰਹਾਇਸ਼ ੱਤੇ ਰੁਕਣ ਉਪਰੰਤ ਸਪੀਕਰ ਸ੍ਰੀ ਰਾਣਾ ਕੇ.ਪੀ ਨੂੰ ਨਾਲ ਲੈ ਕੇ ਮੁੱਖ ਮੰਤਰੀ ਸ਼ਹੀਦ ਭਗਤ ਸਿੰਘ ਜੀ ਨੂੰ ਉਨਾਂ ਦੇ ਜਨਮ ਦਿਨ ਮੌਕੇ ਸ਼ਰਧਾ ਅਤੇ ਸਤਿਕਾਰ ਭੇਂਟ ਕਰਨ ਲਈ ਖਟਕੜ ਕਲਾਂ ਲਈ ਰਵਾਨਾ ਹੋ ਗਏ।ਇਸ ਮੋਕੇ ਵਿਸ਼ਵ ਪਾਲ ਸਿੰਘ ਰਾਣਾ ਤੇ ਐਡਵੋਕੇਟ ਸ਼ੇਖਰ ਸ਼ੁਕਲਾ ਚੇਅਰਮੈਨ ਬ੍ਰਾਹਮਣ ਸਭਾ ਵੀ ਮੋਜੂਦ ਸਨ ।
Total Responses : 862