11 ਲੋੜ਼ਵੰਦ ਪਰਿਵਾਰ ਦੀਆਂ ਲੜ਼ਕੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ
ਹਰੀਸ਼ ਕਾਲੜਾ
ਰੂਪਨਗਰ,28 ਸਤੰਬਰ 2021:ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਸਮਾਜਿਕ ਖੇਤਰ ਚ ਸੇਵਾ ਨਿਭਾ ਰਹੀ ਬਾਬਾ ਗਾਜ਼ੀਦਾਸ ਕਲੱਬ (ਰਜਿ.) ਵੱਲੋਂ ਅੱਜ ਪਿੰਡ ਰੋਡਮਾਜਰਾ-ਚੱਕਲਾਂ ਵਿਖੇ ਸ਼ਹੀਦੇ ਆਜ਼ਮ ਸ.ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਇਕ ਵਿਸ਼ਾਲ ਖੂਨਦਾਨ ਕੈਂਪ ਅਤੇ 11 ਲੋੜਵੰਦ ਪਰਿਵਾਰਾਂ ਦੀਆਂ ਲੜ਼ਕੀਆਂ ਦੇ ਸਮੂਹਿਕ ਅਨੰਦ ਕਾਰਜ ਕਰਵਾਏ ਗਏ।
ਇਸ ਮੌਕੇ ਗੱਲਬਾਤ ਕਰਦਿਆਂ ਉਘੇ ਖੇਡ ਪ੍ਰਮੋਟਰ ਅਤੇ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਇਸ ਦੌਰ ਅੰਦਰ ਆਮ ਲੋਕ ਆਰਥਿਕ ਪੱਖੋਂ ਬੇਹਾਲ ਹੋ ਚੁੱਕੇ ਹਨ ਅਤੇ ਇਸ ਭਿਆਨਕ ਸਮੇਂ 'ਚ ਸਮਾਜ ਸੇਵੀ ਜਥੇਬੰਦੀਆਂ ਨੂੰ ਲੋੜਵੰਦਾਂ ਦੀ ਬਾਂਹ ਫੜਣ ਦੀ ਲੋੜ ਹੈ।ਇਸ ਲਈ ਉਨ੍ਹਾਂ ਦੇ ਕਲੱਬ ਵਲੋਂ ਇਹ ਵਿਸ਼ਾਲ ਖੂਨ ਦਾਨ ਕੈਂਪ ਅਤੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ ਜਿਸ ਵਿੱਚ ਅੱਜ ਵੱਡੀ ਗਿਣਤੀ ਵਿਚ ਧਾਰਮਿਕ, ਸਮਾਜਿਕ, ਰਾਜਨੀਤਕ ਜੱਥੇਬੰਦੀਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਹਲਕੇ ਦੇ ਪੰਚਾਂ ਸਰਪੰਚਾਂ ਨੇ ਹਾਜ਼ਰੀ ਭਰੀ।
ਇਸ ਖੂਨਦਾਨ ਕੈਂਪ ਦੌਰਾਨ ਸਿਵਲ ਹਸਪਤਾਲ ਰੋਪੜ ਅਤੇ ਚੰਡੀਗੜ੍ਹ ਸੈਕਟਰ 37 ਦੀ ਬਲੱਡ ਬੈਂਕ ਟੀਮ ਦੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਹੇਠ 217 ਯੂਨਿਟ ਖੂਨ ਇਕੱਤਰ ਕੀਤੇ।ਕਲੱਬ ਵੱਲੋਂ ਖੂਨਦਾਨ ਕਰਨ ਵਾਲੇ ਖੂਨ ਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਸਵੇਰੇ ਆਈਆਂ 11 ਬਾਰਾਂਤਾ ਦਾ ਸਮੂਹ ਕਲੱਬ ਮੈਂਬਰਾਂ, ਕਿਸਾਨ ਆਗੂਆਂ,ਇਲਾਕੇ ਦੀਆਂ ਧਾਰਮਿਕ ਸਮਾਜਿਕ ਰਾਜਨੀਤ ਅਤੇ ਪ੍ਰਮੁੱਖ ਸ਼ਖ਼ਸੀਅਤਾਂ, ਪੰਚਾਂ ਸਰਪੰਚਾਂ ਅਤੇ ਸੰਗਤਾਂ ਵੱਲੋਂ ਸਵਾਗਤ ਕੀਤਾ ਗਿਆ।ਆਏ ਸਮੂਹ ਬਰਾਤੀਆਂ ਅਤੇ ਰਿਸ਼ਤੇਦਾਰਾਂ ਲਈ ਚਾਹ ਅਤੇ ਲੰਗਰ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ।ਉਪਰੰਤ 11 ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਗਏ ਇਨ੍ਹਾਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਲੇ ਜੋੜਿਆਂ ਨੂੰ ਬਾਬਾ ਗਾਜ਼ੀ ਦਾਸ ਕਲੱਬ ਵੱਲੋਂ 31000 ਰੁਪਏ ਸ਼ਗਨ ਅਤੇ ਹੋਰ ਘਰੇਲੂ ਵਰਤੋਂ ਦੀਆਂ ਵਸਤਾਂ ਅਸ਼ੀਰਵਾਦ ਦੇ ਕੇ ਵਿਦਾ ਕੀਤਾ ਗਿਆ।
ਇਸ ਮੌਕੇ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲ, ਬੀਬੀ ਕਮਲਜੀਤ ਕੌਰ ਸੋਲਖੀਆਂ, ਰਵਿੰਦਰ ਸਿੰਘ ਦੇਹ ਕਲਾਂ, ਪ੍ਰਧਾਨ ਬੀ.ਕੇ.ਯੂ ਸਿੱਧੂਪੁਰ, ਕਰਮ ਸਿੰਘ ਬਰੋਲੀ ਬਲਾਕ ਪ੍ਰਧਾਨ ਡੇਰਾਬੱਸੀ, ਕੁਲਵੰਤ ਸਿੰਘ ਤ੍ਰਿਪੁਰੀ, ਕਾਰਜਕਾਰੀ ਪ੍ਰਧਾਨ ਰਾਜੇਵਾਲ, ਮੋਹਨਜੀਤ ਸਿੰਘ ਕਮਾਲਪੁਰ, ਰਣਜੀਤ ਸਿੰਘ ਗਿਲਕੋ, ਪਰਮਜੀਤ ਸਿੰਘ ਲੱਖੇਵਾਲ ਮੈਂਬਰ ਐਸ.ਜੀ.ਪੀ.ਸੀ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਰਾਜਿੰਦਰ ਸਿੰਘ ਰਾਜਾ ਨਨਹੇੜੀਆਂ, ਰਵਿੰਦਰ ਸਿੰਘ ਰਾਜੂ (ਚੇਅਰਮੈਨ ਬਲਾਕ ਸੰਮਤੀ ਰੋਪੜ), ਪਰਵਿੰਦਰ ਕੁਮਾਰ ਸਿਵਿਲ ਸਰਜਨ ਰੋਪੜ, ਰਣਜੀਤ ਸਿੰਘ ਜੀਤੀ ਪ੍ਰਧਾਨ (ਨਗਰ ਕੌਂਸਲ ਕੁਰਾਲੀ), ਕਾਲਾ ਗੀਲਕੋ, ਗੁਰਨੇਤਰ ਸਿੰਘ ਡੀ.ਡੀ.ਪੀ.ਓ, ਜੈ ਸਿੰਘ ਚੱਕਲ, ਨਰਿੰਦਰ ਸਿੰਘ ਮਾਵੀ, ਓਮਰਾਓ ਸਿੰਘ, ਬਿੱਟੂ ਬਾਜਵਾ ਸਰਪੰਚ ਰੋਡਮਾਜਰਾ, ਬਲਵਿੰਦਰ ਸਿੰਘ ਸਰਪੰਚ ਚੱਕਲਾਂ, ਮੋਹਰ ਸਿੰਘ ਖਾਬੜਾਂ, ਮੇਜਰ ਸਿੰਘ, ਗੁਰਦੀਪ ਸਿੰਘ, ਹੈਪੀ ਵਰਮਾ, ਸੁਖਵਿੰਦਰ ਸਿੰਘ ਗਿੱਲ ਘਾੜ ਕਲੱਬ, ਰਵਿੰਦਰ ਸਿੰਘ ਭੰਗੂ, ਓਮਿੰਦਰ ਓਮਾ, ਮੇਜਰ ਸਿੰਘ, ਅਵਤਾਰ ਸਿੰਘ, ਅਮਰਜੀਤ ਚੱਕਲਾਂ ਸਮੇਤ ਇਲਾਕੇ ਦੇ ਮੋਹਤਬਰ ਹਾਜਰ ਸਨ।