ਕਿਸਾਨਾ ਦੀਆਂ ਜ਼ਮੀਨਾਂ ਸਸਤੇ ਭਾਅ ’ਤੇ ਖਰੀਦਣ ਦੇ ਵਿਰੋਧ ਅਕਾਲੀ ਦਲ ਦੇ ਰੋਸ ਪ੍ਰਦਰਸ਼ਨ ਵਿਚ ਪਟਿਆਲਾ ਤੋਂ ਜਾਵੇਗਾ ਵੱਡਾ ਜਥਾ: ਹਰਪਾਲ ਜੁਨੇਜਾ
ਜਗਤਾਰ ਸਿੰਘ
ਪਟਿਆਲਾ, 28 ਸਤੰਬਰ 2021 -
ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੀ ਮੀਟਿੰਗ ਪ੍ਰਧਾਨ ਹਰਪਾਲ ਜੁਨੇਜਾ ਦੀ
ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਸੁਖਬੀਰ ਸਿੰਘ
ਬਾਦਲ ਦੀ ਅਗਵਾਈ ਹੇਠ ਭਾਰਤ ਮਾਲਾ ਪ੍ਰਾਜੈਕਟ ਦੇ ਤਹਿਤ ਕਿਸਾਨਾ ਦੀਆਂ ਜਮੀਨਾ ਸਸਤੇ
ਭਾਅ ’ਤੇ ਖਰੀਦਣ ਦੇ ਵਿਰੋਧ ਵਿਚ ਮੁਹਾਲੀ ਤੋਂ ਮੁੱਖ ਮੰਤਰੀ ਦੀ ਰਿਹਇਸ਼ ਤੱਕ ਰੋਸ਼ ਮਾਰਚ
ਵਿਚ ਸ਼ਾਮਲ ਹੋਣ ਨੂੰ ਲੈ ਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਪ੍ਰਧਾਨ
ਹਰਪਾਲ ਜੁਨੇਜਾ ਨੇ ਕਿਹਾ ਕਿ ਪਟਿਆਲਾ ਤੋਂ ਰੋਸ ਪ੍ਰਦਰਸ਼ਨ ਵਿਚ ਇੱਕ ਵੱਡਾ ਜਥਾ ਭਾਗ
ਲਵੇਗਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਕਿਸਾਨਾ ਦੇ ਹਿੱਤਾਂ
’ਤੇ ਠੋਕ ਕੇ ਪਹਿਰਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਰੋਸ ਮਾਰਚ ਤੋਂ ਬਾਅਦ ਮੁੱਖ
ਮੰਤਰੀ ਦੀ ਰਿਹਾਇਸ ਦਾ ਘਿਰਾਉ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਆਦਾਤਰ ਜਿਲਾ
ਪਟਿਆਲਾ, ਮੋਹਾਲੀ, ਫਤਿਹਗੜ ਸਾਹਿਬ ਅਤੇ ਹਲਕਾ ਸਗਰੂੰਰ ਦੇ ਜਿਲਾ ਪ੍ਰਧਾਨ ਸਹਿਬਾਨ ਅਤੇ
ਹਲਕਾ ਇੰਨਚਾਰਜਾਂ ਦੀਆਂ ਡਿਉਟੀਆਂ ਲਗਾਈਆਂ ਗਈਆਂ ਹਨ। ਇਸ ਮੌਕੇ ਰਵਿੰਦਰਪਾਲ ਸਿੰਘ
ਜੋਨੀ ਕੋਹਲੀ, ਅਵਤਾਰ ਹੈਪੀ, ਰਾਜੇਸ਼ ਕਨੌਜੀਆ, ਨਵਨੀਤ ਵਾਲੀਆ, ਚਰਨਜੀਤ ਵਾਲੀਆ, ਅਕਾਸ਼
ਬੌਕਸਰ, ਪ੍ਰਭਜੋਤ ਸਿੰਘ ਡਿੱਕੀ, ਟੋਨੀ ਲਹਿਲ, ਕਿ੍ਰਸ਼ਨ ਕੁਮਾਰ, ਨਵੀਨ ਕੁਮਾਰ, ਰਾਜੂ
ਸੋਢੀ, ਟੀਟੂ, ਵਿੱਕੀ, ਮੇਛੀ, ਬਿੰਦਰ ਨਿੱਕੂ, ਬਿੰਦਰ, ਮੋਂਟੀ ਗਰੋਵਰ, ਸਿਮਰ ਕੁੱਕਲ,
ਮਨਮੀਤ ਸਿੰਘ ਆਦਿ ਹਾਜ਼ਰ ਸਨ।