ਸ਼ਹੀਦ ਭਗਤ ਸਿੰਘ ਕਲੱਬ ਨੇ ਮਨਾਇਆ ਭਗਤ ਸਿੰਘ ਦਾ ਜਨਮ ਦਿਵਸ
ਦੀਪਕ ਜੈਨ
- 'ਕਰ ਭਲਾ ਹੋ ਭਲਾ' ਸੰਸਥਾ ਵਲੋਂ ਪ੍ਰਧਾਨ ਜਤਿੰਦਰਪਾਲ ਰਾਣਾ ਦਾ ਸਨਮਾਨ
ਜਗਰਾਓਂ, 28 ਸਤੰਬਰ 2021 - ਅੱਜ 'ਸ਼ਹੀਦ ਭਗਤ ਸਿੰਘ ਕਲੱਬ ' ਵਲੋਂ ਪ੍ਰਧਾਨ ਰਾਜੂ ਕਾਮਰੇਡ ਦੀ ਅਗਵਾਈ ਵਿਚ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਗਿਆ। ਇਸ ਮੌਕੇ ਸਮਾਜਸੇਵੀ ਸੰਸਥਾ 'ਕਰ ਭਲਾ ਹੋ ਭਲਾ' ਵਲੋਂ ਨਗਰ ਕੌਂਸਲ ਜਗਰਾਓਂ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਦਾ ਸਨਮਾਨ ਵੀ ਕੀਤਾ ਗਿਆ। ਸੰਸਥਾ ਦੇ ਮੈਂਬਰ ਵਿਸ਼ਾਲ ਸ਼ਰਮਾ ਨੇ ਦਸਿਆ ਕਿ ਸ਼ਹਿਰ ਜਗਰਾਓਂ ਵਿਚ ਵਧੀਆ ਕਾਰਗੁਜਾਰੀ ਵਿਖਾਉਣ ਕਰਕੇ ਸੰਸਥਾ ਵਲੋਂ ਪ੍ਰਧਾਨ ਰਾਣਾ ਦਾ ਸਨਮਾਨ ਕੀਤਾ ਗਿਆ ਅਤੇ ਆਉਣ ਵਾਲੇ ਸਮੇ ਵਿਚ ਵੀ ਸ਼ਹਿਰ ਦੇ ਵਿਕਾਸ ਕਰਨ ਲਈ ਰਾਣਾ ਨੂੰ ਸ਼ੁਭਕਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ 'ਕਰ ਭਲਾ ਹੋ ਭਲਾ' ਸੰਸਥਾ ਦੇ ਪ੍ਰਧਾਨ ਰਾਜਨ ਖੁਰਾਣਾ , ਵਿਸ਼ਾਲ ਸ਼ਰਮਾ, ਸੋਨੀ ਮੱਕੜ, ਸੁਨੀਲ ਅਰੋੜਾ ਅਤੇ ਪ੍ਰਹਲਾਦ ਸਿੰਗਲਾ ਮੌਜੂਦ ਸਨ।