ਪਟਿਆਲਾ 'ਚ ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਸ਼ੌਂਪਣ ਦੀ ਮੰਗ ਉੱਠੀ
ਜਗਤਾਰ ਸਿੰਘ
ਪਟਿਆਲਾ 28 ਸਤੰਬਰ 2021ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪੀਪੀਸੀਸੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਪਟਿਆਲਾ ਕਾਂਗਰਸ 'ਚ ਵੱਡਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਮੋਤੀ ਮਹਿਲ ਨੇੜਲੇ ਇਸ ਅਸਤੀਫੇ ਤੋਂ ਖੁਸ਼ ਨਜ਼ਰ ਹਨ । ਸ਼ਹਿਰ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਅਸਿੱਧੇ ਤੌਰ ’ਤੇ ਸਿੱਧੂ ਦੇ ਅਸਤੀਫ਼ੇ ਦਾ ਸਵਾਗਤ ਕਰਦਿਆਂ ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਦੀ ਕਮਾਂਡ ਸੌਂਪਣ ਦੀ ਮੰਗ ਕਰ ਦਿੱਤੀ ਹੈ।
ਮੇਅਰ ਦੇ ਟਵੀਟ ਨਾਲ ਜਿਥੇ ਆਪਣੇ ਪ੍ਰਧਾਨ ਦੀ ਕਾਰਗੁਜਾਰੀ ’ਤੇ ਸ਼ੰਕੇ ਖੜੇ ਕਰਨ ਅਤੇ ਸਿੱਧੂ ਤੇ ਮੋਤੀ ਮਹਿਲ ਵਿਚਲੀਆਂ ਦੂਰੀਆਂ ਨੂੰ ਵੀ ਇਕ ਵਾਰ ਫਿਰ ਤੋਂ ਜੱਗ-ਜ਼ਾਹਿਰ ਕਰ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਵਲੋਂ ਅਸਤੀਫਾ ਦੇਣ ਦੇ ਕੁਝ ਸਮੇਂ ਬਾਅਦ ਹੀ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਟਵੀਟ ਕੀਤਾ ਹੈ। ਮੇਅਰ ਨੇ ਟਵੀਟ ਵਿਚ ਕਿਹਾ ਹੈ ਕਿ ਅਗਲੀਆਂ 2022 ਚੋਣਾਂ ਲਈ ਪੰਜਾਬ ਕਾਂਗਰਸ ਨੂੰ ਸਥਿਰ ਲੀਡਰਸ਼ਿਪ ਦੀ ਲੋੜ ਹੈ। ਮੇਅਰ ਨੇ ਕਿਹਾ ਕਿ ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ।