ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਲਈ ਪ੍ਰਚਾਰ ਵੈਨਾਂ ਰਵਾਨਾ
ਵਾਤਾਵਰਨ ਦੀ ਸੰਭਾਲ ਲਈ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਉਣ-ਸੇਤੀਆ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈੱਟਵਰਕ
ਫਰੀਦਕੋਟ 12 ਅਕਤੂਬਰ 2021- ਝੋਨੇ ਦੀ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜਿਥੇ ਵਾਤਾਵਰਨ,ਜੀਵ ਜੰਤੂ, ਮਨੁੱਖ ਅਤੇ ਸਮੁੱਚੀ ਬਨਸਪਤੀ ਤੇ ਮਾਰੂ ਪ੍ਰਭਾਵ ਪੈਂਦਾ ਹੈ ਉਥੇ ਹੀ ਇਸ ਨਾਲ ਜਮੀਨ ਦੇ ਖੁਰਾਕੀ ਤੱਤ ਵੀ ਨਸ਼ਟ ਹੁੰਦੇ ਹਨ। ਕਿਸਾਨਾਂ ਨੂੰ ਜਿਥੇ ਖੁਦ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਇਸਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਹੋਣਾ ਪਵੇਗਾ, ਉਥੇ ਹੋਰਨਾਂ ਨੂੰ ਵੀ ਵਾਤਾਵਰਨ ਦੀ ਸੰਭਾਲ ਲਈ ਜਾਗਰੂਕ ਕਰਨਾ ਪਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਿ਼ਲ੍ਹੇ ਦੇ ਪਿੰਡਾਂ ਲਈ ਪ੍ਰਚਾਰ ਵੈਨਾਂ ਰਵਾਨਾ ਕਰਨ ਉਪਰੰਤ ਕੀਤਾ।
ਸ੍ਰੀ ਅਮਨਦੀਪ ਕੇਸ਼ਵ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਇਹ ਮੁਹਿੰਮ ਚਲਾਈ ਗਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਇਸ ਵਾਰ ਫਰੀਦਕੋਟ ਜਿਲ੍ਹੇ ਨੂੰ ਪੰਜਾਬ ਸੂਬੇ ਵਿੱਚ ਪਰਾਲੀ ਨਾ ਸਾੜਨ ਵਾਲਾ ਜਿਲ੍ਹਾਂ ਬਣਾਉਣਾ ਹੈ ਇਸ ਲਈ ਉਨ੍ਹਾ ਨੂੰ ਕਿਸਾਨਾ ਦੇ ਭਰਪੂਰ ਸਹਿਯੋਗ ਦੀ ਜਰੂਰਤ ਹੈ। ਇਥੇ ਉਨ੍ਹਾਂ ਨੇ ਕਿਸਾਨਾ ਨੂੰ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਸਬਸਿਡੀ ਉੱਪਰ ਮੁਹਾਇਆਂ ਕਰਵਾਈਆਂ ਮਸੀਨਾਂ ਦਾ ਲਾਭ ਲੈ ਕਿ ਝੌਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਇਆ ਜਾਵੇ, ਜਾ ਬੇਲਰਾਂ ਰਾਹੀਂ ਇਸ ਦੀਆਂ ਗੱਠਾ ਬਣਾਈਆਂ ਜਾਣ। ਕਿੳਕਿ ਇਸ ਨੂੰ ਅੱਗ ਲਾਉਣ ਨਾਲ ਜ਼ੋ ਪ੍ਰਦੂਸ਼ਨ ਪੈਦਾ ਹੁੰਦਾ ਹੈ। ਉਹ ਕਰੋਨਾ ਨਾਲ ਪੀੜਤ ਮਰੀਜਾਂ, ਬਜੁਰਗਾਂ ਅਤੇ ਬੱਚਿਆ ਲਈ ਜਾਨਲੇਵਾ ਸਾਬਤ ਹੋ ਸਕਦਾ ਹੈ।
ਡਿਪਟੀ ਕਮਿਸ਼ਨਰ ਫਰੀਦਕੋਟ ਨੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਪਾਸ ਕੀਤੇ ਗਏ ਹੁਕਮਾਂ ਸਬੰਧੀ ਜਾਣਕਾਰੀ ਦਿਦੇ ਹੋਏ ਕਿਹਾ ਕਿ ਜ਼ੋ ਝੌਨੇ ਦੀ ਕਟਾਈ ਦਾ ਸਮਾਂ ਸਵੇਰੇ 09:00 ਤੋਂ ਸਾਮ: 07:00 ਵਜੇ ਤੱਕ ਦਾ ਹੈ। ਝੌਨੇ ਦੀ ਕਟਾਈ ਮੌਕੇ ਕੰਬਾਇਨ ਉੱਪਰ ਸੁਪਰ ਸਟਰਾਅ ਮੈਨਜਮੈਂਟ ਸਿਸਟਮ ਚਾਲੂ ਹਾਲਤ ਵਿੱਚ ਲੱਗਾ ਹੋਣਾ ਜਰੂਰੀ ਹੈ, ਅਤੇ ਝੌਨੇ ਦੀ ਰਹਿਦ-ਖੂਹਦ ਨੂੰ ਅੱਗ ਲਗਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੈ।ਜਿਨ੍ਹਾ ਕਿਸਾਨਾ ਵੀਰਾ ਵੱਲੋਂ ਇਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਜਾਵੇਗੀ, ਉਨ੍ਹਾਂ ਉਪਰ ਮਾਨਯੋਗ ਨੈਸ਼ਨਲ ਗਰੀਨ ਟਿਬਿਊਨਲ ਵੱਲੋਂ ਮਿਲੀਆਂ ਹਦਾਇਤਾ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।ਇਥੇ ਉਨ੍ਹਾਂ ਨੇ ਕਿਸਾਨ ਵੀਰਾਂ ਦੀ ਜਾਣਕਾਰੀ ਹਿੱਤ ਦੱਸਿਆ ਕਿ ਕਿਸਾਨ ਆਪਣੀ ਜਿਨਸ ਮੰਡੀਆਂ ਵਿੱਚ ਪੂਰੀ ਤਰ੍ਹਾਂ ਸੁਕਾ ਕੇ ਹੀ ਲੈ ਕਿ ਆਉਣ।
ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਅਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਅਮਨਦੀਪ ਕੇਸ਼ਵ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਇਹ ਵੈਨਾ 6 ਦਿਨਾਂ ਵਿੱਚ ਜਿਲ੍ਹੇ ਦੇ ਸਮੂਹ ਪਿੰਡਾ ਵਿੱਚ ਕਿਸਾਨਾਂ ਤੱਕ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸਨੇਹਾ ਲੈ ਕਿ ਜਾਣਗੀਆਂ।ਇਨ੍ਹਾਂ ਵੈਨਾ ਰਾਹੀ ਕਿਸਾਨ ਵੀਰਾ ਨੂੰ ਝੌਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਸਾਭਣ ਅਤੇ ਅੱਗ ਨਾ ਲਗਾਉਣ ਸਬੰਧੀ ਆਡਿਓ, ਲੀਫਲੈਟ/ਪੋਸਟਰਾਂ ਅਤੇ ਲਿਟਰੇਚਰ ਰਾਹੀਂ ਜਾਗਰੂਕ ਕਰਨਗੀਆਂ।
ਇਸ ਮੌਕੇ ਡਾ. ਰਮਨਦੀਪ ਸਿੰਘ ਸੰਧੂ, ਡਾ. ਸੁਭਾਸ਼ ਚੰਦਰ, ਡਾ. ਭੁਪੇਸ਼ ਜੋਸ਼ੀ, ਸ੍ਰੀ ਸ਼ਮਿੰਦਰ ਸਿੰਘ ਬੀ.ਟੀ.ਐਮ., ਡਾ, ਗੁਰਪ੍ਰੀਤ ਸਿੰਘ, ਇੰਜ. ਅਕਸ਼ਿਤ ਜੈਨ ਤੇ ਹੋਰ ਹਾਜਰ ਸਨ।