ਕੋਲੇ ਦੀ ਘਾਟ ਕਾਰਨ ਵੀ ਰੋਪੜ ਦਾ ਥਰਮਲ ਪਲਾਂਟ ਬਿਜਲੀ ਉਤਪਾਦਨ ਲਈ ਅਹਿਮ ਯੋਗਦਾਨ ਪਾ ਰਿਹਾ
4, 5 ਅਤੇ 6 ਨੰਬਰ ਯੂਨਿਟ ਕਰ ਰਹੇ ਬਿਜਲੀ ਉਤਪਾਦਨ
ਬਾਬੂਸ਼ਾਹੀ ਨੈੱਟਵਰਕ
ਘਨੌਲੀ, ਰੂਪਨਗਰ, 12 ਅਕਤੂਬਰ 2021- ਇਕ ਪਾਸੇ ਸਾਰਾ ਸੂਬਾ ਕੋਲੇ ਦੀ ਘਾਟ ਕਾਰਨ ਜੂਝ ਰਿਹਾ ਹੈ, ਉਥੇ ਹੀ ਰੋਪੜ ਦਾ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਜੋ ਕਿ ਇਸ ਸਾਲ ਪੰਜਾਬ ਨੂੰ ਬਿਜਲੀ ਦੇ ਸੰਕਟ ਵਿਚੋਂ ਕੱਢਣ ਦੇ ਲਈ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ ਅਤੇ ਨਿਰੰਤਰ ਬਿਜਲੀ ਉਤਪਾਦਨ ਕਰ ਰਿਹਾ ਹੈ। ਪਿਛਲੇ ਸਮਿਆਂ ਵਿੱਚ ਵੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਨੇ ਬਹੁਤ ਵੱਡੇ ਵੱਡੇ ਐਵਾਰਡ ਬਿਜਲੀ ਉਤਪਾਦਨ ਕਰ ਜਿਤੇ ਹਨ । ਹੁਣ ਵੀ ਜਦੋਂ ਕੋਲੇ ਦੀ ਬਹੁਤ ਘਾਟ ਹੈ ਫਿਰ ਵੀ ਇਹ ਥਰਮਲ ਪਲਾਂਟ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ।
ਪੀ ਐਸ ਪੀ ਸੀ ਐਲ ਦੀ ਐਸ ਐਲ ਡੀ ਸਾਈਟ ਮੁਤਾਬਿਕ ਇਸ ਵੇਲੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਜਿਸ ਵਿੱਚ ਯੂਨਿਟ ਨੰਬਰ ਚਾਰ 166 ਮੈਗਾਵਟ ਯੂਨਿਟ ਨੰਬਰ ਪੰਜ 158 ਮੈਗਾਵਟ ਅਤੇ ਯੂਨਿਟ ਨੰਬਰ ਛੇ 146 ਮੈਗਾਵਟ ਤੇ ਬਿਜਲੀ ਉਤਪਾਦਨ ਕਰ ਰਹੇ ਹਨ। ਹੁਣ ਬਿਜਲੀ ਦੀ ਮੰਗ ਵਧਣ ਤੇ ਰੋਪੜ ਥਰਮਲ ਪਲਾਂਟ ਦੀ ਮੈਨੇਜਮੈਂਟ ਨੇ ਯੂਨਿਟ ਨੰਬਰ ਚਾਰ ਨੂੰ ਵੀ ਲਾਈਟਅੱਪ ਕਰ ਲੋਡ ਪਾ ਕੇ ਬਿਜਲੀ ਉਤਪਾਦਨ ਲਈ ਚਲਾ ਦਿੱਤਾ ਹੈ। ਜੇਕਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਟ ਰੋਪੜ ਵਿਖੇ ਕੋਲੇ ਦੀ ਗੱਲ ਕਰੀਏ ਤਾਂ ਸੂਤਰਾਂ ਮੁਤਾਬਿਕ ਤਕਰੀਬਨ ਚਾਰ ਦਿਨ ਦਾ ਕੋਲਾ ਮੌਜੂਦ ਹੈ ਤੇ ਜਲਦੀ ਹੀ ਕੋਲੇ ਦੀ ਸਪਲਾਈ ਆਉਣ ਦੀ ਸੰਭਾਵਨਾ ਹੈ । ਕੋਲੇ ਦੀ ਸਪਲਾਈ ਆਉਣ ਦੇ ਨਾਲ ਥਰਮਲ ਪਲਾਂਟ ਦੇ ਹੋਰ ਯੂਨਿਟ ਵੀ ਬਿਜਲੀ ਦੀ ਮੰਗ ਨਾਲ ਫੁੱਲ ਲੋਡ ਤੇ ਚਲਾਏ ਜਾਣਗੇ । ਇਸ ਮੌਕੇ ਥਰਮਲ ਪਲਾਂਟ ਦੇ ਅਧਿਕਾਰੀਆ ਨੇ ਕਿਹਾ ਕਿ ਉਹ ਪੰਜਾਬ ਦੀ ਬਿਜਲੀ ਸਪਲਾਈ ਨੂੰ ਬਹਾਲ ਰੱਖਣ ਲਈ ਵਚਨਬੱਧ ਹਨ। ਉਹ ਕਦੇ ਵੀ ਪੰਜਾਬ ਵਿਚ ਬਿਜਲੀ ਸੰਕਟ ਨਹੀਂ ਆਉਣ ਦੇਣਗੇ।