ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਮੋਰਿੰਡਾ ਵਿਖੇ ਕਰਨਗੇ ਭਰਵੀਂ ਸ਼ਮੂਲੀਅਤ
ਰਜਨੀਸ਼ ਸਰੀਨ,ਬਾਬੂਸ਼ਾਹੀ ਨੈੱਟਵਰਕ
ਨਵਾਂ ਸ਼ਹਿਰ,12 ਅਕਤੂਬਰ 2021- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹੋਈ ਹੰਗਾਮੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਜਿਲ੍ਹਾ ਕੰਨਵੀਨਰ ਗੁਰਦਿਆਲ ਮਾਨ ਨੇ ਦੱਸਿਆ ਕਿ ਮੁਲਾਜ਼ਮ ਵਰਗ ਅਪਣੀ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਲਗਾਤਾਰ ਸੰਘਰਸ਼ ਵਿੱਚ ਹੈ ਪਿਛਲੇ ਸਮੇਂ ਦੌਰਾਨ ਸਾਂਝੇ ਮੁਹਾਜ ' ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸ਼ਨਰਜ ਸਾਂਝਾ ਫਰੰਟ' ਨਾਲ ਮੀਟਿੰਗਾਂ ਦਾ ਦੌਰ ਚੱਲਣ ਤੋਂ ਬਾਅਦ ਵੀ ਸਰਕਾਰ ਦੀਆਂ ਲੂੰਬੜ ਚਾਲਾਂ। ਈ ਜਾਹਰ ਹੋਈਆਂ ਹਨ। ਭਾਵੇਂ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਲਗਾਤਾਰ ਘੋਲਾਂ ਤੇ ਸਾਂਝੇ ਫਰੰਟ ਦੇ ਸੰਘਰਸ਼ ਸਦਕਾ ਸਰਕਾਰ ਨੇ ਐਨ .ਪੀ.ਐਸ ਮੁਲਾਜ਼ਮਾਂ ਫੈਮਲੀ ਪੈਨਸ਼ਨ ਦਿੱਤੀ ਜੋ ਕਿ ਸਰਵਿਸ ਦੌਰਾਨ ਮੌਤ ਹੋਣ ਤੇ ਪਰਿਵਾਰ ਨੂੰ ਮਿਲਣੀ ਹੈ। ਫੈਮਿਲੀ ਪੈਨਸ਼ਨ ਦਾ ਮਿਲਣਾ ਆੰਸ਼ਿਕ ਪ੍ਰਾਪਤੀ ਹੀ ਹੈ ਜਦੋਂ ਕਿ ਸਾਡੀ ਲੜਾਈ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੀ ਹੈ।
ਇਸ ਦੇ ਨਾਲ ਹੀ ਛੇਵੇਂ ਪੇ ਕਮਿਸ਼ਨ ਵਿੱਚ ਸਰਕਾਰ ਸਿਰਫ ਗੁੰਝਲਦਾਰ ਫਾਰਮੂਲੇ ਹੀ ਦੇ ਰਹੀ ਹੈ, ਕਾਰਪੋਰੇਟ ਘਰਾਣੇ ਜਿਸ ਤਰ੍ਹਾਂ ਅਪਣੇ ਘਟੀਆ ਉਤਪਾਦ ਨੂੰ ਮਾਰਕੀਟਿੰਗ ਕਰਕੇ ਵੇਚਦੀਆਂ ਹਨ ਉਹੀ ਫਿਤਰਤ ਸਰਕਾਰ ਦੀ ਕਾਰਜਸ਼ੈਲੀ ਵਿੱਚ ਸਾਫ ਨਜਰ ਆ ਰਹੀ ਹੈ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ ਤੇ ਹੀ ਚੱਲ ਰਹੀ ਹੈ। ਅਪਣੀਆਂ ਸਾਂਝੀਆਂ ਮੰਗਾਂ ਨੂੰ ਲੈ ਕੇ ਪੰਜਾਬ ਯੂ ਟੀ ਮੁਲਾਜਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਨੇ 16 ਅਕਤੂਬਰ ਤੋਂ ਪੱਕੇ ਧਰਨੇ ਦਾ ਜੋ ਸੱਦਾ ਦਿੱਤਾ ਹੈ ਉਸ ਵਿੱਚ ਸ਼ਮੂਲੀਅਤ ਕਰਨ ਲਈ ਸਾਡੇ ਜਿਲੇ ਵਿੱਚ ਪੁਰਾਣੀ ਪੈਂਨਸਨ ਬਹਾਲੀ ਸੰਘਰਸ਼ ਕਮੇਟੀ ਦੇ ਐਨ ਪੀ ਐਸ ਮੁਲਾਜ਼ਮਾਂ ਨੇ ਤਿਆਰੀਆਂ ਕਰ ਲਈਆਂ ਹਨ। ਅਸੀਂ ਸਾਂਝੇ ਫਰੰਟ ਨਾਲ ਮਿਲ ਕੇ ਲੜੀ ਜਾ ਰਹੀ ਇਸ ਲੜਾਈ ਵਿੱਚ 23 ਤੇ 24 ਅਕਤੂਬਰ ਨੂੰ ਪੱਕੇ ਮੋਰਚੇ ਵਿੱਚ ਭਰਵੀਂ ਸ਼ਮੂਲੀਅਤ ਕਰਾਂਗੇ ਅਗਾਮੀ ਰਣਨੀਤੀ ਸਬੰਧੀ ਸੂਬਾ ਕਮੇਟੀ ਜੋ ਵੀ ਫੈਸਲਾ ਲੈਣਗੇ ਉਸਤੇ ਫੁੱਲ ਚੜ੍ਹਾਵਾਂਗੇ।
ਇਸ ਮੀਟਿੰਗ ਵਿਚ ਜੁਝਾਰ ਸਿੰਘ,ਹਰਪ੍ਰੀਤ ਬੰਗਾ,ਮਨੋਹਰ ਲਾਲ,ਬਲਵੀਰ ਰੱਕੜ,ਹਰਦੀਪ ਸਿੰਘ,ਭੁਪਿੰਦਰ ਲਾਲ,ਪਰਵਿੰਦਰ ਲਾਡੀ,ਤਜਿੰਦਰ ਕੌਰ,ਬਬੀਤਾ ਰਾਣੀ,ਸਰਬਜੀਤ ਕੌਰ,ਅਮਰਜੀਤ ਕੌਰ,ਪਰਮਜੀਤ ਕੌਰ,ਰੋਮਿਲਾ,ਕਮਲਜੀਤ, ਸ਼ੁਸਮਾ ਰਾਣੀ,ਅਨੀਤਾ ਰਾਣੀ ਆਦਿ ਸ਼ਾਮਲ ਸਨ।