ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਫੈਸਲੇ ਸ਼ਲਾਘਾਯੋਗ- ਸੁਰਤਾਪੁਰੀ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 12 ਅਕਤੂਬਰ 2021- ਟਰੇਡ ਯੂਨੀਅਨ ਆਗੂ ਸੁਖਦੇਵ ਸਿੰਘ ਸੁਰਤਪੁਰੀ, ਜੱਥੇਦਾਰ ਭਾਗ ਸਿੰਘ ਪ੍ਧਾਨ ਸ਼੍ਰੀ ਗੁਰੂ ਰਵਿਦਾਸ ਸਭਾ ਮੁਹੱਲਾ ਚੰਦਰਗਡ਼, ਸਾਬਕਾ ਸਰਪੰਚ ਅਵਤਾਰ ਸਿੰਘ ਸੁਰਤਪੁਰ, ਠੇਕਾਦਾਰ ਜਗਤਾਰ ਸਿੰਘ ਸੁਰਤਾਪੁਰ, ਪ੍ਰਿੰਸੀਪਲ ਗੁਰਮੁੱਖ ਸਿੰਘ, ਗੁਰਮੀਤ ਸਿੰਘ ਕਾਕਾ, ਚਰਨ ਸਿੰਘ ਸੋਹਣ ਸਿੰਘ ਨੇ ਲਾਲ ਡੋਰੇ ਅੰਦਰ ਘਰਾਂ ਵਿਚ ਰਹਿੰਦੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਅਤੇ ਬਿਜਲੀ 2 ਕਿਲੋ ਵਾਟ ਤੱਕ ਹਰੇਕ ਵਰਗ ਦੇ ਲੋਕਾਂ ਬਿਜਲੀ ਬਿੱਲ ਤੇ ਬਕਾਇਆ ਮੁਆਫ ਕਰਨ ਦੀ ਸ਼ਲਾਘਾ ਕੀਤੀ ਹੈ। ਸੁਖਦੇਵ ਸਿੰਘ ਸੁਰਤਾਪੁਰੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੁੱਖ ਮੰਤਰੀ ਨੇ ਹਰ ਵਰਗ ਦੇ ਲੋਕਾਂ ਦੇ 2 ਕਿਲੋ ਵਾਟ ਤੱਕ ਦੇ ਬਿਜਲੀ ਬਿੱਲ ਤੇ ਬਕਾਇਆ ਮੁਆਫ ਕੀਤੇ ਹੋਣ ਅਤੇ ਲਾਲ ਡੋਰੇ ਵਾਲੇ ਘਰਾਂ ਅੰਦਰ ਰਹਿੰਦੇ ਲੋਕਾਂ ਨੂੰ ਮਾਲਕਾਨੀ ਹੱਕ ਦਿੱਤਾ ਹੋਏ। ਸੁਖਦੇਵ ਸਿੰਘ ਸੁਰਤਪੁਰੀ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਰਗੁਜਾਰੀ ਬਹੁਤ ਹੀ ਵਧੀਆ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਮੁੱਖ ਮੰਤਰੀ ਚੰਨੀ ਭਵਿੱਖ ਵਿਚ ਵੀ ਲੋਕ ਭਲਾਈ ਦੇ ਫੈਸਲੇ ਲੈਂਦੇ ਹੋਏ ਜਨਤਾ ਦੇ ਹੱਕ ਦੀ ਆਵਾਜ਼ ਬੁਲੰਦ ਕਰਨਗੇ ।