ਸੀ. ਬੀ. ਆਈ ਕੋਰਟ ਨੇ ਡੇਰਾ ਮੁਖੀ ਦੀ ਸਜ਼ਾ ਦਾ ਫੈਸਲਾ 18 ਅਕਤੂਬਰ ਲਈ ਸੁਰੱਖਿਅਤ ਰੱਖਿਆ
ਪੰਚਕੂਲਾ, 12 ਅਕਤੂਬਰ 2021 - ਸੀ. ਬੀ. ਆਈ ਕੋਰਟ ਵੱਲੋਂ ਡੇਰਾ ਮੁਖੀ ਰਾਮ ਰਹੀਮ ਸਮੇਤ ਬਾਕੀ ਦੋਸ਼ੀਆਂ ਨੂੰ ਅੱਜ ਰਣਜੀਤ ਸਿੰਘ ਹੱਤਿਆ ਮਾਮਲੇ ਵਿਚ ਸਜ਼ਾ ਸੁਣਾਈ ਜਾਣੀ ਸੀ, ਪਰ ਰਣਜੀਤ ਸਿੰਘ ਹੱਤਿਆ ਮਾਮਲੇ ਵਿਚ ਅੱਜ ਸੀ. ਬੀ. ਆਈ ਅਦਾਲਤ ਵਿਚ ਬਹਿਸ ਪੂਰੀ ਨਹੀਂ ਹੋ ਸਕੀ ਜਿਸ ਕਰਨ ਰਣਜੀਤ ਸਿੰਘ ਹੱਤਿਆ ਮਾਮਲੇ ਵਿਚ ਫ਼ੈਸਲਾ 18 ਅਕਤੂਬਰ ਲਈ ਸੁਰੱਖਿਅਤ ਰੱਖਿਆ ਗਿਆ ਹੈ। ਹੁਣ 18 ਅਕਤੂਬਰ ਨੂੰ ਸੀ. ਬੀ. ਆਈ ਕੋਰਟ ਵੱਲੋਂ ਡੇਰਾ ਮੁਖੀ ਨੂੰ ਸਜ਼ਾ ਸੁਣਾਈ ਜਾਵੇਗੀ।