ਜਗਦੀਸ਼ ਥਿੰਦ
ਫਾਜ਼ਿਲਕਾ, 12 ਅਕਤੂਬਰ,
ਸ੍ਰੀ ਸੰਜੇ ਸਚਦੇਵਾ ਸੇਵਾਮੁਕਤ ਅਡੀਸ਼ਨਲ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਬਤੌਰ ਸਥਾਈ ਲੋਕ ਅਦਾਲਤ ਦੇ ਚੇਅਰਮੈਨ ਵਜੋਂ ਅਹੁੱਦਾ ਸੰਭਾਲ ਲਿਆ ਹੈ।
ਅਹੁੱਦਾ ਸੰਭਾਲਣ `ਤੇ ਸਥਾਈ ਲੋਕ ਅਦਾਲਤ ਦੇ ਮੈਂਬਰ ਵੀਰਪਾਲ ਕੌਰ ਤ੍ਰਿਮਾਲਾ ਨੇ ਜਿਥੇ ਉਨ੍ਹਾਂ ਨੂੰ ਜੀ ਆਇਆ ਆਖਿਆ ਉਥੇ ਉਨ੍ਹਾਂ ਨੂੰ ਚੇਅਰਮੈਨ ਬਣਨ `ਤੇ ਵਧਾਈ ਵੀ ਦਿੱਤੀ।
ਉਨ੍ਹਾਂ ਦੱਸਿਆ ਕਿ ਸਥਾਈ ਲੋਕ ਅਦਾਲਤ ਵਿਖੇ ਪਬਲਿਕ ਯੁਟੀਲਿਟੀ ਸਰਵਿਸਸ ਨਾਲ ਸਬੰਧਤ ਕੇਸ ਲਗਾਏ ਜਾ ਸਕਦੇ ਹਨ।
ਇਸ ਮੌਕੇ ਸ੍ਰੀ ਕਰਨ ਸਚਦੇਵਾ ਮੌਜੂਦ ਸਨ ਜ਼ੋ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਹਨ।