ਬਸਪਾ ਨੇ ਬੇਜ਼ਮੀਨੇ ਲੋਕਾਂ ਦੀ ਡੰਡਿਆਂ ਨਾਲ ਕੁੱਟਮਾਰ ਕਰਨ ਦੀ ਸਖਤ ਨਿੰਦਾ ਕੀਤੀ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 13 ਅਕਤੂਬਰ 2021- ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਦੌਰਾਨ ਹਲਕਾ ਕੈਸ਼ੀਅਰ ਗੋਲਡੀ ਪੁਰਖਾਲੀ ਨੇ ਮੋਰਿੰਡਾ ਵਿਖੇ ਬੇਜ਼ਮੀਨੇ ਲੋਕਾਂ ਤੇ ਹੋਏ ਲਾਠੀਚਾਰਜ ਦੀ ਨਿੰਦਿਆ ਕੀਤੀ ਗਈ । ਗੋਲਡੀ ਪੁਰਖਾਲੀ ਨੇ ਕਿਹਾ ਕਿ ਅੱਜ ਫੇਰ ਇਕ ਵਾਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲ਼ੀ ਘਟਨਾ ਵਾਪਰੀ ਹੈ। ਜਿਥੇ ਮੁੱਖ ਮੰਤਰੀ ਸਾਹਿਬ ਲਾਲ ਡੋਰੇ ਵਾਲੀਆਂ ਥਾਵਾਂ ਤੇ ਕਾਬਜ਼ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦੀ ਗੱਲ ਕਰਦੇ ਹਨ ਪਰ ਦੂਜੇ ਪਾਸੇ ਜ਼ਮੀਨ ਪ੍ਰਾਪਤੀ ਕਮੇਟੀ ਵੱਲੋਂ ਆਪਣੇ ਹੱਕ ਮੰਗਣ ਤੇ ਡੰਡੇ ਮਾਰ-ਮਾਰ ਕੇ ਬੇਕਸੂਰੇ ਲੋਕਾਂ ਨੂੰ ਜ਼ਖ਼ਮੀ ਕੀਤਾ ਜਾ ਰਿਹਾ ਹੈ । ਲੋਕਾਂ ਦੀਆਂ ਪੱਗਾਂ ਉਤਾਰੀਆ ਜਾ ਰਹੀਆਂ ਹਨ ਅੱਜ ਇਹ ਸਾਬਤ ਹੋ ਗਿਆ ਹੈ ਕਿ ਕਾਂਗਰਸ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਫਿਰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਹੋਵੇ ਜੇ ਤੁਸੀਂ ਆਪਣੇ ਹੱਕ ਮੰਗਣ ਗਏ ਤਾਂ ਡੰਡੇ ਜ਼ਰੂਰ ਮਿਲਣਗੇ ।
ਮੋਰਿੰਡੇ ਵਿਚ ਹੋਈ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਤੇ ਲਾਠੀਚਾਰਜ ਦੀ ਘੋਰ ਨਿੰਦਿਆ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਦੀਆਂ ਮੰਗਾਂ ਨੂੰ ਮਿਲ ਬੈਠ ਕੇ ਹੱਲ ਕੀਤਾ ਜਾਵੇ। ਬੁਹਜਨ ਸਮਾਜ ਪਾਰਟੀ ਸਦਾ ਹੀ ਲੋਕਾਂ ਦੇ ਹਿੱਤਾਂ ਦੀ ਪੂਰਤੀ ਲਈ ਲੜਾਈ ਲੜਦੀ ਹ ਅਤੇ ਲੜਦੀ ਰਹੇਗੀ । ਅੱਜ ਵੀ ਜ਼ਬਰ ਜ਼ੁਲਮ ਵਿਰੁੱਧ ਲੜਨ ਵਾਲਿਆਂ ਲੋਕਾਂ ਦੇ ਹੱਕ ਵਿਚ ਖੜੇ ਹਾਂ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਦੇ ਹਾਂ ਕਿ ਇਹ ਲੋਕਤੰਤਰ ਹੈ ਤੇ ਲੋਕਾਂ ਨੂੰ ਹੱਕ ਮੰਗਣ ਅਧਿਕਾਰ ਹੈ, ਜੇਕਰ ਲੋਕ ਕੁਰਸੀ ਤੇ ਬੈਠਾਉਣ ਜਾਣਦੇ ਨੇ ਤੇ ਉਹ ਕੁਰਸੀ ਤੋਂ ਲਾਉਣਾ ਵੀ ਜਾਣਦੇ ਹਨ। ਇਹ ਦੇਸ਼ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਨਾਲ ਚੱਲਦਾ ਹੈ ਨਾ ਕੇ ਕਿਸੇ ਤਾਨਾਸ਼ਾਹ ਨਾਲ। ਗੋਲਡੀ ਪੁਰਖਾਲੀ ਨੇ ਕਿਹਾ ਕਿ ਸਰਕਾਰ ਬੇਜ਼ਮੀਨੇ ਲੋਕਾਂ ਨੂੰ ਜ਼ਮੀਨ ਦੇਣ ਲਈ ਨੋਟੀਫਿਕੇਸ਼ਨ ਜਾਰੀ ਕਰੇ ਜਾ ਫਿਰ ਕਾਂਗਰਸ ਪਾਰਟੀ ਡਰਾਮੇਬਾਜ਼ੀ ਬੰਦ ਕਰੇ।