ਨਗਰ ਕੌਂਸਲ ਪ੍ਧਾਨ ਸੰਜੇ ਵਰਮਾ ਬੇਲੇ ਵਾਲਿਆਂ ਕੀਤਾ ਰਾਮਲੀਲਾ ਦਾ ਉਦਘਾਟਨ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 13 ਅਕਤੂਬਰ 2021- ਸ਼੍ਰੀ ਐਸਡੀ ਰਾਮਲੀਲਾ ਕਮੇਟੀ ਰੋਪੜ ਵਲੋਂ ਸ੍ਰੀ ਰਾਮਲੀਲਾ ਗ੍ਰਾਉਂਡ ਵਿਚ ਸ੍ਰੀ ਰਾਮਲੀਲਾ ਦਾ ਆਯੋਜਨ ਕੀਤਾ ਗਿਆ। ਜਿਸ ਦਾ ਸ਼ੁਭਾਰੰਭ ਨਗਰ ਕੌਂਸਲ ਰੋਪਡ਼ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲਿਆ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਭਗਵਾਨ ਸ੍ਰੀ ਰਾਮ ਚੰਦਰ ਜੀ ਵਲੋਂ ਸੱਚਾਈ ਦੇ ਰਸਤੇ ਚੱਲਣ ਦੀ ਪ੍ਰੇਰਣਾ ਨੂੰ ਆਪਣੇ ਜੀਵਨ ਵਿੱਚ ਅਪਨਾਉਣਾ ਚਾਹੀਦਾ ਹੈ। ਇਸ ਮੌਕੇ ਕੌਂਸਲਰ ਮੋਹਿਤ ਸ਼ਰਮਾ, ਕੌਂਸਲਰ ਨੀਰੂ ਗੁਪਤਾ, ਸਾਬਕਾ ਕੌਂਸਲਰ ਮਦਨ ਗੁਪਤਾ, ਰਾਜੇਸ਼ ਸਹਿਗਲ, ਮਨੀਸ਼ ਵਰਮਾ, ਸਸ਼ੀ ਚੋਪੜਾ, ਐਡਵੋਕੇਟ ਵੀਕੇ ਸ਼ਰਮਾ ਹਾਜ਼ਰ ਸਨ।