ਪਿੰਡ ਤਲਵੰਡੀ ਮਾਨਾ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਦੇ ਪ੍ਰਬੰਧਾਂ ਦਾ ਡੀਸੀ ਨੇ ਜਾਇਜ਼ਾ ਲਿਆ
ਬਲਵਿੰਦਰ ਸਿੰਘ ਧਾਲੀਵਾਲ,ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 13 ਅਕਤੂਬਰ 2021- ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ ਵਿਚ ਸ਼ਹੀਦ ਹੋਏ ਸੈਨਿਕ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਮਾਨਾਂ ਤਲਵੰਡੀ ਪਹੁੰਚ ਚੁੱਕੀ ਹੈ | ਡੀ.ਸੀ. ਕਪੂਰਥਲਾ ਦੀਪਤੀ ਉੱਪਲ ਤੇ ਐਸ. ਡੀ.ਐਮ. ਜੈ ਇੰਦਰ ਸਿੰਘ ਸ਼ਮਸ਼ਾਨਘਾਟ ਮਾਨਾਂ ਤਲਵੰਡੀ ਸਸਕਾਰ ਦੇ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ |