ਦੁਰਗਾ ਅਸ਼ਟਮੀ ਮੌਕੇ ਪੂਜਾ ਅਰਚਨਾ ਕੀਤੀ
ਬਾਬੂਸ਼ਾਹੀ ਨੈੱਟਵਰਕ
ਰੂਪਨਗਰ, 13 ਅਕਤੂਬਰ 2021- ਦੁਰਗਾ ਅਸ਼ਟਮੀ ਮੌਕੇ ਸ਼ਰਧਾਲੂਆਂ ਨੇ ਮੰਦਰਾਂ ਵਿਚ ਜਾ ਕੇ ਪੂਜਾ ਅਰਚਾਨ ਕੀਤੀ। ਇਸ ਦੌਰਨ ਕੰਨਿਆ ਪੂਜਨ ਕੀਤਾ ਗਿਆ । ਸ਼ਰਧਾਲੂਆਂ ਨੇ ਮੰਦਰਾਂ ਅਤੇ ਘਰਾਂ ਵਿਚ ਕੰਨਿਆਵਾਂ ਲਈ ਲੰਗਰ ਭੋਜਨ ਦਿੱਤਾ। ਸ਼ਰਧਾਲੂ ਰਾਜ ਕੁਮਾਰ, ਸੁਸ਼ੀਲ ਕੁਮਾਰ ਨੇ ਦੱਸਿਆ ਕਿ ਦੁਰਗਾ ਅਸ਼ਟਮੀ ਪੂਜਨ ਮੌਕੇ ਘਰਾਂ ਵਿਚ ਕੰਨਿਆਵਾਂ ਨੂੰ ਇਕੱਠੇ ਕਰਕੇ ਲੰਗਰ ਛਕਾਇਆ ਗਿਆ। ਉਨ੍ਹਾਂ ਕਿਹਾ ਕਿ ਸਮਾਜ ਵਿਚ ਸਾਨੂੰ ਲਡ਼ਕੀਆਂ ਨੂੰ ਵੱਧ ਤੋਂ ਵੱਧ ਮਾਨ ਸਨਮਾਨ ਦੇਣਾ ਚਾਹੀਦਾ ਹੈ।