← ਪਿਛੇ ਪਰਤੋ
ਸ਼ਹੀਦ ਮਨਦੀਪ ਸਿੰਘ ਦੇ ਅੰਤਿਮ ਸੰਸਕਾਰ ਦੌਰਾਨ ਮੁੱਖ ਮੰਤਰੀ ਚੰਨੀ ਹੋਣਗੇ ਸ਼ਾਮਲ ਲੋਕੇਸ਼ ਰਿਸ਼ੀ, ਬਾਬੂਸ਼ਾਹੀ ਨੈੱਟਵਰਕ ਗੁਰਦਾਸਪੁਰ, 13 ਅਕਤੂਬਰ 2021- ਜੰਮੂ ਕਸ਼ਮੀਰ ਵਿਖੇ ਦੇਸ਼ ਦੇ ਦੁਸ਼ਮਣਾਂ ਨਾਲ ਲੋਹਾ ਲੈਂਦਿਆ ਹੋਏ ਗਹਿਗੱਚ ਮੁਕਾਬਲੇ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਬਟਾਲਾ ਦੇ ਸ਼ਹੀਦ ਨਾਇਕ ਮਨਦੀਪ ਸਿੰਘ ਦੀ ਪਵਿੱਤਰ ਦੇਹ ਅੱਜ ਬੁੱਧਵਾਰ ਨੂੰ ਉਸ ਦੇ ਜੱਦੀ ਘਰ ਪਿੰਡ ਚੱਠਾ ਸੀੜਾ ਵਿਖੇ ਪਹੁੰਚ ਚੁੱਕੀ ਹੈ । ਕੁਝ ਹੀ ਸਮੇਂ ਦੌਰਾਨ ਉਹ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ। ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਪਹੁੰਚ ਰਹੇ ਹਨ ਅਤੇ ਉਹ ਸ਼ਹੀਦ ਦੀ ਅੰਤਿਮ ਯਾਤਰਾ ਵੇਲੇ ਉੱਥੇ ਹੀ ਰਹਿਣਗੇ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾਵੇਗਾ।
Total Responses : 265