ਅਗਲੇ ਨਵੰਬਰ ਮਹੀਨੇ ਖੁੱਲ੍ਹਣ ਜਾ ਰਿਹਾ ਕੈਨੇਡੀਅਨ ਲਈ ਅਮਰੀਕਾ ਦਾ ਬਾਰਡਰ
ਬਲਜਿੰਦਰ ਸੇਖਾ
ਟੋਰਾਂਟੋ, 13 ਅਕਤੂਬਰ 2021 - ਗੈਰ-ਜਰੂਰੀ ਯਾਤਰਾ ਲਈ ਪਿਛਲੇ ਸਾਲ ਮਾਰਚ ਤੋਂ ਬੰਦ ਪਿਆ ਕੈਨੇਡਾ-ਅਮਰੀਕਾ ਬਾਰਡਰ ਅਗਲੇ ਮਹੀਨੇ ਤੋਂ ਕੈਨੇਡਾ ਵਾਸੀਆਂ ਲਈ ਖੁੱਲ੍ਹਣ ਜਾ ਰਿਹਾ ਹੈ।
ਨਵੰਬਰ ਸ਼ੁਰੂਆਤ ਤੋਂ ਬਾਰਡਰ ਧਰਤੀ ਜਾਂ ਫੈਰੀ ,ਹਵਾਈ ਰਸਤਿਆਂ ਰਾਹੀ ਪੂਰੀ ਤਰ੍ਹਾਂ ਵੈਕਸੀਨੇਟਡ ਕੈਨੇਡਾ ਵਾਸੀ ਅਮਰੀਕਾ ਵਿੱਚ ਦਾਖਿਲ ਹੋ ਸਕਣਗੇ। ਇਹ ਜਾਣਕਾਰੀ ਅਮਰੀਕੀ ਅਧਿਕਾਰੀਆਂ ਨੇ ਅੱਜ ਜਾਰੀ ਕੀਤੀ ਹੈ। ਨਵੰਬਰ ਦੀ ਕਿਸ ਤਾਰੀਖ ਤੋਂ ਬਾਰਡਰ ਖੁੱਲ੍ਹੇਗਾ, ਇਸ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਏਗਾ।
ਯੂ ਐਸ ਅਧਿਕਾਰੀਆਂ ਅਨੁਸਾਰ ਬਾਰਡਰ ਅਧਿਕਾਰੀ ਹੀ ਕੈਨੇਡਾ ਵਾਸੀਆਂ ਤੋਂ ਵੈਕਸੀਨੇਸ਼ਨ ਸਬੰਧੀ ਜਾਣਕਾਰੀ ਹਾਸਿਲ ਕਰਨਗੇ ਤੇ ਜੇ ਲੋੜ ਪਈ ਤਾਂ ਹੀ ਵੈਕਸੀਨੇਸ਼ਨ ਦਾ ਸਬੂਤ ਦਿਖਾਉਣ ਦੀ ਲੋੜ ਪਏਗੀ।
ਇੱਥੇ ਯਾਦ ਰਹੇ ਕਿ ਕਨੇਡਾ ਨੇ ਦੋ ਮਹੀਨੇ ਪਹਿਲਾਂ ਹੀ ਅਮਰੀਕਾ ਦੇ ਫੁੱਲੀ ਵੈਕਸਿਡ ਨਾਗਰਿਕਾਂ ਨੂੰ ਕਨੇਡਾ ਆਉਣ ਦੀ ਇਜਾਜ਼ਤ ਦੇ ਦਿੱਤੀ ਸੀ ॥