ਮੁੱਖ ਮੰਤਰੀ ਚੰਨੀ ਨਾਲ ਹੈਲੀਕਾਪਟਰ ਚ ਜ਼ੈਲਦਾਰ ਚੈਡ਼ੀਆ ਨੇ ਕੀ ਵਿਚਾਰਾਂ ਕੀਤੀਆਂ, ਪੜ੍ਹੋ
ਸਰਬਜੀਤ ਸਿੰਘ, ਬਾਬੂਸ਼ਾਹੀ ਨੈੱਟਵਰਕ
ਨੂਰਪੁਰ ਬੇਦੀ, ਰੂਪਨਗਰ, 13 ਅਕਤੂਬਰ 2021- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨੂਰਪੁਰ ਬੇਦੀ ਤੋਂ ਹੈਲੀਕਾਪਟਰ ਵਿੱਚ ਸਵਾਰ ਰੋਪਡ਼ ਦੇ ਸੀਨੀਅਰ ਕਾਂਗਰਸੀ ਆਗੂ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆ ਅਤੇ ਨਗਰ ਸੁਧਾਰ ਟਰੱਸਟ ਰੋਪਡ਼ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਨੇ ਰੋਪੜ ਹਲਕੇ ਦੀਆਂ ਮੰਗਾਂ ਬਾਰੇ ਵਿਚਾਰਾਂ ਕੀਤੀਆਂ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂਰਪੁਰ ਬੇਦੀ ਦੇ ਪਿੰਡ ਪਚਰੰਡਾ ਵਿਖੇ ਸ਼ਹੀਦ ਗੱਜਣ ਸਿੰਘ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਣ ਪਹੁੰਚੇ ਸਨ। ਜਿਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਜ਼ੈਲਦਾਰ ਚੈਡ਼ੀਆ ਅਤੇ ਸੁਖਵਿੰਦਰ ਸਿੰਘ ਵਿਸਕੀ ਨੂੰ ਹੈਲੀਕਾਪਟਰ ਵਿਚ ਨਾਲ ਬਿਠਾਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜ਼ੈਲਦਾਰ ਚੈਡ਼ੀਆ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਇਲਾਕੇ ਦੀ ਪੁਰਾਈ ਮੰਗ ਪੁਰਖਾਲੀ ਨਦੀ ਦਾ ਪੁਲ ਲਗਾਉਣ ਬਾਰੇ ਵੀ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਪਾਰਟੀ ਦੇ ਪੁਰਾਣੇ ਆਗੂਆਂ ਅਤੇ ਵਰਕਰਾਂ ਨੂੰ ਬਣਦਾ ਮਾਣ ਤਾਣ ਦੇਣ ਲਈ ਵੀ ਚਰਚਾ ਕੀਤੀ। ਇਸ ਦੌਰਾਨ ਨਗਰ ਸੁਧਾਰ ਟਰੱਸਟ ਰੋਪੜ ਦੇ ਚੇਅਰਮੈਨ ਸੁਖਵਿੰਦਰ ਸਿੰਘ ਵਿਸਕੀ ਵੀ ਨਾਲ ਸਨ।